The Summer News
×
Sunday, 12 May 2024

ਸ਼ਹੀਦੇ ਆਜਮ ਭਗਤ ਸਿੰਘ ਭਾਰਤ ਦੇ ਮਹਾਨ ਸਪੂਤ – ਬਾਵਾ

ਲੁਧਿਆਣਾ 28 ਜੁਲਾਈ। ਸ਼ਹੀਦੇ ਆਜਮ ਭਗਤ ਸਿੰਘ ਦੀ ਸਹਾਦਤ ਅਤੇ ਕੁਰਬਾਨੀ ‘ਤੇ ਉਂਗਲ ਉਠਾਉਣ ਵਾਲੇ ਆਜਾਦ ਭਾਰਤ ਦੇ ਵਾਸੀ ਕਹਾਉਣ ਦੇ ਹੱਕਦਾਰ ਨਹੀਂ ਹਨ। ਇਹ ਸ਼ਬਦ ਦੇਸ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕਿ੍ਰਸਨ ਕੁਮਾਰ ਬਾਵਾ ਨੇ ਇੱਕ ਲਿਖਤੀ ਬਿਆਨ ਵਿੱਚ ਕਹੇ।


ਬਾਵਾ ਨੇ ਕਿਹਾ ਕਿ ਦੇਸ਼ ਦੀ ਅਜਾਦੀ ਲਈ ਜੇਲਾਂ ਕੱਟਣ ਅਤੇ ਜਾਨਾਂ ਵਾਰਨ ਵਾਲਿਆਂ ਨੂੰ ਜਿੰਨਾ ਸਤਿਕਾਰ ਦਿੱਤਾ ਜਾਂਦਾ ਹੈ, ਉਹ ਘੱਟ ਹੈ। ਪਰ ਸਿਮਰਨਜੀਤ ਸਿੰਘ ਮਾਨ ਐਮ.ਪੀ ਨੇ ਕਿਹੜੀ ਸਾਜਿਸ ਤਹਿਤ ਭਗਤ ਸਿੰਘ ਖਿਲਾਫ ਬਿਆਨ ਦਿੱਤਾ, ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜਿਹੜੇ ਲੋਕ ਅਜਿਹੇ ਗੁੰਮਰਾਹਕੁੰਨ ਬਿਆਨ ਦੇ ਕੇ ਸਮਾਜ ਵਿੱਚ ਦੇਸ਼ ਭਗਤਾਂ ਪ੍ਰਤੀ ਨਫਰਤ ਪੈਦਾ ਕਰਨ ਦੀ ਕੋਸ਼ਿਸ ਕਰ ਰਹੇ ਹਨ, ਉਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।


ਬਾਵਾ ਨੇ ਕਿਹਾ ਕਿ ਸਾਡਾ ਦੇਸ਼ ਸਭ ਤੋਂ ਪਹਿਲਾਂ ਹੈ, ਜੇਕਰ ਅਸੀਂ ਆਪਣੇ ਦੇਸ ਪ੍ਰਤੀ ਵਫਾਦਾਰ ਨਹੀਂ ਹਾਂ ਤਾਂ ਅਸੀਂ ਇਨਸਾਨੀਅਤ ਦੇ ਲਾਇਕ ਨਹੀਂ ਹਾਂ। ਉਨਾਂ ਦੱਸਿਆ ਕਿ ਉਹ ਪਿਛਲੇ 25 ਦਿਨਾਂ ਤੋਂ ਕੈਨੇਡਾ ਅਤੇ ਅਮਰੀਕਾ ਦੇ ਦੌਰੇ ‘ਤੇ ਸਨ ਅਤੇ ਭਾਰਤ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਸਹੀਦੀ ਦਿਵਸ ਸਮਾਗਮਾਂ ‘ਚ ਸਾਮਲ ਹੋਣ ਉਪਰੰਤ ਆਏ ਹਨ। ਉਥੇ ਵੱਸਦੇ ਵਿਦੇਸ਼ੀ ਪੰਜਾਬੀ ਵੀ ਕੈਨੇਡਾ ਅਤੇ ਅਮਰੀਕਾ ਦੇ ਵਸਨੀਕ ਹੋਣ ‘ਤੇ ਮਾਣ ਮਹਿਸੂਸ ਕਰਦੇ ਹਨ। ਇੱਥੋਂ ਤੱਕ ਕਿ ਨਿਊਜਰਸੀ ਦੇ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਵਿੱਚ ਵੀ ਅਮਰੀਕੀ ਝੰਡੇ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ।


Story You May Like