The Summer News
×
Tuesday, 21 May 2024

ਮੁੱਖ ਮੰਤਰੀ ਦੀ ਯੋਗਸ਼ਾਲਾ ਨਾਲ ਲੋਕਾਂ ਦਾ ਹੋਵੇਗਾ ਵੱਡਾ ਲਾਭ- ਅਮਰਜੀਤ

ਲੁਧਿਆਣਾ 5 ਅਪ੍ਰੈਲ (ਰਕੇਸ਼ ਗਰਗ) ਮੁੱਖ ਮੰਤਰੀ ਯੋਗਾਸ਼ਾਲਾ ਬਾਰੇ ਗੱਲ ਕਰਦਿਆਂ ਹਲਕਾ ਪੂਰਬੀ ਤੋਂ ਆਪ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਬਣਦੇ ਸਾਰ ਹੀ ਮਾਨ ਸਾਹਿਬ ਲਗਾਤਾਰ ਐਕਸ਼ਨ ਮੂਡ ਵਿੱਚ ਹਨ। ਚਾਹੇ ਗੱਲ ਵਿਕਾਸ ਦੀ ਹੋਵੇ, ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਦੀ ਜਾਂ ਫਿਰ ਕਰੁਪਸ਼ਨ ਦੀ। ਸੂਬੇ ਦੀ ਬੇਹਤਰੀ ਲਈ ਸਖ਼ਤ ਫ਼ੈਸਲੇ ਲੈਣ ਤੋ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਤਾਂ ਪੂਰਾ ਕੀਤਾ ਹੀ ਜਾ ਰਿਹਾ ਹੈ ਬਲਕਿ ਸਥਾਨਿਕ ਪੱਧਰ ਤੇ ਕੀਤੇ ਗਏ ਵਾਅਦੇਆਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਆਪ ਨੇ ਪਹਿਲਾਂ ਦੀਆਂ ਸਰਕਾਰਾਂ ਵਾਂਗ ਸਾਡੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕੀਤੇ ਸਗੋਂ ਹਰ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਅਮਰਜੀਤ ਨੇ ਕਿਹਾ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਭਾਰਤ ਦੇ ਪੁਰਾਤਨ ਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਫਗਵਾੜਾ ਅਤੇ ਪਟਿਆਲਾ ਵਿੱਚ 'ਮੁੱਖ ਮੰਤਰੀ ਦੀ ਯੋਗਸ਼ਾਲਾ' ਖੋਲੇ ਜਾਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਜਿਸ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੁਧਿਆਣਾ ਨੂੰ ਇੱਕ ਯੋਗਸ਼ਾਲਾ ਦੇਣ ਲਈ ਧੰਨਵਾਦ ਵੀ ਕੀਤਾ।

Story You May Like