The Summer News
×
Friday, 10 May 2024

ਪੰਜਾਬ ਦੇ ਲੀਡਰਾਂ ਤੇ ਵਪਾਰੀਆਂ ਨੂੰ ਧਮਕੀਆਂ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, ਹਰਿਆਣਾ ਪੁਲਿਸ ਵਲੋਂ 6 ਬਦਮਾਸ਼ ਕਾਬੂ

ਚੰਡੀਗੜ੍ਹ : ਹਰਿਆਣਾ ਪੁਲਿਸ ਨੇ ਪੰਜਾਬ ਦੇ ਸਿਆਸੀ ਲੀਡਰਾਂ ਤੇ ਵਪਾਰੀਆਂ ਨੂੰ ਧਮਕੀਆਂ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਵਪਾਰੀਆਂ, ਨੇਤਾਵਾਂ ਨੂੰ ਧਮਕੀਆਂ ਦੇਣ ਵਾਲੇ 6 ਬਦਮਾਸ਼ ਮਹਾਰਾਸ਼ਟਰ ਅਤੇ ਬਿਹਾਰ ਤੋਂ ਗ੍ਰਿਫਤਾਰ ਕੀਤੇ ਗਏ ਹਨ। ਇਹ ਬਦਮਾਸ਼ ਵੱਡੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂਅ ‘ਤੇ ਫਿਰੌਤੀ ਮੰਗਦੇ ਸਨ। ਜਾਣਕਾਰੀ ਮੁਤਾਬਕ ਇਨ੍ਹਾਂ ਬਦਮਾਸ਼ਾਂ ਦੇ ਸਬੰਧ ਪਾਕਿਸਤਾਨ ‘ਚ ਬੈਠੇ ਠੱਗਾਂ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਆਗੂ ਓ.ਪੀ. ਸੋਨੀ, ਰਾਜ ਕੁਮਾਰ ਵੇਰਕਾ ਅਤੇ ਕੇ.ਡੀ. ਭੰਡਾਰੀ ਨੂੰ ਧਮਕੀ ਦਿੱਤੀ ਗਈ ਸੀ।


ਜਾਣਕਾਰੀ ਮੁਤਾਬਕ ਫਿਰੌਤੀ ਦੇ ਬਦਲੇ ਇਹ ਬਦਮਾਸ਼ ਪਾਕਿਸਤਾਨ ‘ਚ ਬੈਠੇ ਠੱਗਾਂ ਤੋਂ ਕਮਿਸ਼ਨ ਲੈਂਦੇ ਸਨ। ਪੈਸੇ ਨਾ ਦੇਣ ‘ਤੇ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਬਦਮਾਸ਼ਾਂ ਵਲੋਂ ਪੈਸੇ ਸਿੱਧੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਨ ਲਈ ਕਿਹਾ ਗਿਆ। ਇਨ੍ਹਾਂ ਬਦਮਾਸ਼ਾਂ ਵੱਲੋਂ ਢਾਈ ਮਹੀਨਿਆਂ ਬਾਅਦ ਬੈਂਕ ਖਾਤੇ ਬੰਦ ਕਰ ਦਿੱਤੇ ਗਏ ਸਨ।


Story You May Like