The Summer News
×
Monday, 13 May 2024

ਭਿਆਨਕ ਸੜਕ ਹਾਦਸੇ ਵਿੱਚ ਆਪਣੀ ਮਾਂ ਨਾਲ ਜਾ ਰਹੇ 2 ਸਕੇ ਭਰਾਵਾਂ ਦੀ ਹੋਈ ਮੌਤ

ਖੰਨਾ : ਖੰਨਾ ਜੀ ਟੀ ਰੋਡ ਤੇ ਖਾਲਸਾ ਪੈਟਰੋਲ ਪੰਪ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਟਰੱਕ ਦੀ ਟੱਕਰ ਲੱਗਣ ਕਾਰਨ ਐਕਟਿਵਾ ਤੇ ਆਪਣੇ ਮਾਂ ਨਾਲ ਜਾ ਰਹੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਦ ਕਿ ਉਨ੍ਹਾਂ ਦੀ ਮਾਂ ਦਾ ਬਚਾਅ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ‘ਚ ਪਹੁੰਚਾਇਆ।


ਹਾਦਸੇ ਸੰਬੰਧੀ ਏ.ਐੱਸ.ਆਈ ਜਗਦੇਵ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਵਾਸੀ ਜੇਠੀ ਨਗਰ ਖੰਨਾ ਐਕਟਿਵਾ ਤੇ ਆਪਣੇ ਦੋ ਲੜਕਿਆਂ ਅਸ਼ਵਿੰਦਰ ਸਿੰਘ ਭੰਗੂ ਉਰਫ ਅਮਨ 14 ਅਤੇ ਗੁਰਵਿੰਦਰ ਸਿੰਘ ਉਰਫ ਗੈਰੀ 10 ਨਾਲ ਕਿਸੇ ਧਾਰਮਿਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਭੱਟੀਆਂ ਪਿੰਡ ਵੱਲ ਜਾ ਰਹੀ ਸੀ। ਜੀ.ਟੀ ਰੋਡ ਤੇ ਖਾਲਸਾ ਪੈਟਰੋਲ ਪੰਪ ਕੋਲ ਇਕ ਟਰੱਕ ਦੇ ਡਰਾਈਵਰ ਨੇ ਪਿੱਛੋਂ ਐਕਟਿਵਾ ਨੂੰ ਲਪੇਟ ਵਿੱਚ ਲੈ ਲਿਆ।


ਹਾਦਸੇ ਦੌਰਾਨ ਇਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਅਤੇ ਗੰਭੀਰ ਜਖਮੀ ਹੋਏ ਦੂਜੇ ਬੱਚੇ ਦੀ ਲੁਧਿਆਣਾ ਦੇ ਹਸਪਤਾਲ ‘ਚ ਮੌਤ ਹੋ ਗਈ। ਜਦਕਿ ਐਕਟਿਵ ਚਲਾ ਰਹੀ ਔਰਤ ਦਾ ਬਚਾਅ ਹੋ ਗਿਆ। ਦੋਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਹਾਦਸੇ ਸੰਬੰਧੀ ਟਰੱਕ ਡਰਾਈਵਰ ਸ਼ਾਮ ਲਾਲ ਵਾਸੀ ਨਵੀਂ ਆਬਾਦੀ ਖੰਨਾ ਨੂੰ ਕਾਬੂ ਕਰ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Story You May Like