The Summer News
×
Sunday, 30 June 2024

ਜਲੰਧਰ ਪੱਛਮੀ ਉਪ ਚੋਣ ਲਈ 15 ਉਮੀਦਵਾਰ ਚੋਣ ਮੈਦਾਨ ਵਿੱਚ 1,71,482 ਵੋਟਰ ਕਰਨਗੇ 181 ਪੋਲਿੰਗ ਬੂਥਾਂ ਉੱਪਰ ਜਮਹੂਰੀ ਹੱਕ ਦੀ ਵਰਤੋਂ

ਜਲੰਧਰ, 26 ਜੂਨ : ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਨਾਮਜ਼ਦਗੀ ਵਾਪਿਸ ਲੈਣ ਵਾਲੇ ਦਿਨ ਇੱਕ ਆਜ਼ਾਦ ਉਮੀਦਵਾਰ ਅਮਿਤ ਕੁਮਾਰ ਵਲੋਂ ਨਾਮਜ਼ਦਗੀ ਵਾਪਿਸ ਲਈ ਗਈ। ਇਸ ਤਰ੍ਹਾਂ ਜ਼ਿਮਨੀ ਚੋਣ ਲਈ 15 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਵਾਪਿਸ ਲੈਣ ਉਪਰੰਤ ਕੁੱਲ 15 ਉਮੀਦਵਾਰ ਜਿਨ੍ਹਾਂ ਵਿੱਚ ਰਾਜ ਕੁਮਾਰ, ਇੰਦਰਜੀਤ ਸਿੰਘ, ਵਿਸ਼ਾਲ, ਅਜੇ ਕੁਮਾਰ ਭਗਤ, ਨੀਟੂ, ਅਜੇ, ਵਰੁਣ ਕਲੇਰ, ਆਰਤੀ ਅਤੇ ਦੀਪਕ ਭਗਤ (ਸਾਰੇ ਆਜ਼ਾਦ) ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸ਼ੀਤਲ ਅੰਗੁਰਾਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਬਜੀਤ ਸਿੰਘ, ਬਸਪਾ ਦੇ ਬਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਮਹਿੰਦਰਪਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਕੌਰ, ਸ੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ ਚੋਣ ਮੈਦਾਨ ਵਿੱਚ ਰਹਿ ਗਏ ਹਨ।ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਦੌਰਾਨ 10 ਜੁਲਾਈ 2024 ਨੂੰ ਵੋਟਾਂ ਪੈਣਗੀਆਂ ਤੇ ਕੁੱਲ 1,71,482 ਵੋਟਰਾਂ ਵਲੋਂ 181 ਪੋਲਿੰਗ ਬੂਥਾਂ ’ਤੇ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ।

Story You May Like