The Summer News
×
Tuesday, 21 May 2024

ਬਾਰਿਸ਼ ਦਾ ਕਹਿਰ ਇੰਨਾ ਜ਼ਿਆਦਾ ਕਿ ਨੌਜਵਾਨ ਦੀ ਪਾਣੀ ਵਿਚ ਡੁੱਬਣ ਕਾਰਨ ਹੋਈ ਮੌ + ਤ

ਜਲੰਧਰ : ਬਾਰਿਸ਼ ਦਾ ਪ੍ਰਕੋਪ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਜਿਸ ਕਾਰਨ ਲੋਕਾਂ ਦੇ ਘਰਾਂ ਤੱਕ ਪਾਣੀ ਭਰ ਗਿਆ ਹੈ। ਦੱਸ ਦਈਏ ਕਿ ਬਾਰਿਸ਼ ਦੇ ਇਸ ਵੱਧਦੇ ਹੋਏ ਪ੍ਰਕੋਪ ਦੇ ਕਾਰਨ ਲੋਕਾ ਦੀ ਜਾਨ ਮਾਲ ਦਾ ਵੀ ਨੁਕਸਾਨ ਹੋ ਰਿਹਾ ਹੈ। ਜਲੰਧਰ ਤੋਂ ਇਕ ਦੁਖਦ ਖਬਰ ਆ ਰਹੀ ਹੈ ਜਿੱਥੇ ਸ਼ਾਹਕੋਟ ਦੇ ਇਲਾਕੇ ਵਿਚ ਇਕ 24 ਸਾਲ ਦੇ ਮੁੰਡੇ ਦਾ ਪਾਣੀ ਵਿਚ ਡੁੱਬ ਗਿਆ ਹੈ।  ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਬਾਇਕ ਉਤੇ ਜਾ ਰਿਹਾ ਹੈ ਜਿਸ ਕਾਰਨ ਉਸ ਦੀ ਬਾਇਕ ਪਾਣੀ ਵਿਚ ਰੁੜ ਗਈ। ਉਹ ਆਪਣੀ ਬਾਇਕ ਨੂੰ ਰੁੜਣ ਤੋਂ ਬਚਾ ਰਿਹਾ ਸੀ, ਪਰ ਪਾਣੀ ਬਹਾ ਇੰਨਾ ਜ਼ਿਆਦਾ ਸੀ ਕਿ ਉਹ ਆਪਣੀ ਬਾਇਕ ਦੇ ਨਾਲ ਹੀ ਪਾਣੀ ਦੇ ਵਿਚ ਰੁੜ ਗਿਆ। ਉਸ  ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਉਹ ਮਿਲ ਨਹੀਂ ਪਾਇਆ ਹੈ। ਇਸ ਦੌਰਾਨ ਕਿਆਸ ਇਹ ਲਗਾਏ ਜਾ ਰਹੇ ਹਨ ਕਿ ਉਸ ਦੀ ਪਾਣੀ ਵਿਚ ਰੁੜ ਜਾਣ ਕਰਕੇ ਮੌਤ ਹੋ ਗਈ ਹੈ।


 


 

Story You May Like