The Summer News
×
Monday, 20 May 2024

ਪੁਖਤਾ ਇੰਤਜਾਮ ਨਾ ਹੋਣ ਕਾਰਨ ਜਲੰਧਰ ਦੇ ਵਾਰਡ ਨੰਬਰ 6 'ਚ ਬਾਰਿਸ਼ ਨਾਲ ਪਾਣੀ ਹੀ ਪਾਣੀ, ਲੋਕ ਪ੍ਰੇਸ਼ਾਨ

ਜਲੰਧਰ: (ਰਾਘਵ ਜੈਨ) ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਰੇਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਬਰਸਾਤ ਦੇ ਮੌਸਮ ਲਈ ਕੀਤੀਆਂ ਗਈਆਂ ਤਿਆਰੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਇਸ ਸਮੇਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਉਹ ਜਲੰਧਰ ਦੇ ਵਾਰਡ ਨੰਬਰ 6 ਦੀਆਂ ਹੈ, ਇਸ ਦੇ ਨਾਂ ਵਾਂਗ ਹੀ ਜਲੰਧਰ ਪਾਣੀ ਦੇ ਅੰਦਰ ਦਿਖਾਈ ਦੇ ਰਿਹਾ ਹੈ, ਖਾਸ ਕਰਕੇ ਜੋ ਲੋਕ ਬਾਈਕ 'ਤੇ ਘਰੋਂ ਬਾਹਰ ਨਿਕਲਦੇ ਹਨ, ਉਨ੍ਹਾਂ ਲਈ ਕਾਫੀ ਪਰੇਸ਼ਾਨੀ ਹੁੰਦੀ ਹੈ।


ਜ਼ਿਆਦਾ ਪਾਣੀ ਹੋਣ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਵੀ ਨਹੀਂ ਖੋਲ੍ਹ ਰਹੇ। ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਕੂਲ ਵੀ ਨਹੀਂ ਭੇਜ ਰਹੇ, ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵਾਰਡ ਨੰਬਰ 6 'ਚ ਮਾਨਸੂਨ ਨਾਲ ਨਜਿੱਠਣ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਸਨ ਪਰ ਇਕ ਦਿਨ ਦੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ । ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ।

Story You May Like