The Summer News
×
Tuesday, 21 May 2024

ਭਾਰੀ ਮੀਂਹ ਦਾ ਕਹਿਰ! ਜਲੰਧਰ ਦੇ ਇਸ ਪਿੰਡ 'ਚ ਵਾਪਰਿਆ ਵੱਡਾ ਹਾਦਸਾ

ਜਲੰਧਰ : ਦਿਹਾਤੀ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਨੂਸੀ ਤੋਂ ਭਤੀਜਾ ਰੋਡ 'ਤੇ ਸਥਿਤ ਪੋਲਟਰੀ ਫਾਰਮ ਦੇ ਢਹਿ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਪੋਲਟਰੀ ਫਾਰਮ ਦੇ ਮਾਲਕ ਮਨਦੀਪ ਸਿੰਘ ਰੰਧਾਵਾ ਪੁੱਤਰ ਗਿਆਨ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ਕਾਰਨ ਚਾਰ ਤੋਂ ਪੰਜ ਹਜ਼ਾਰ ਦੇ ਕਰੀਬ ਮੁਰਗੀਆਂ ਮਰ ਗਈਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ।

Story You May Like