The Summer News
×
Tuesday, 21 May 2024

ਸਕੂਲ ਵੈਨ ਅਤੇ PRTC ਦੀ ਬੱਸ ਵਿੱਚ ਹੋਈ ਆਹਮੋ ਸਾਹਮਣੀ ਟੱਕਰ, ਕਈ ਜਖਮੀ

ਜਗਰਾਉਂ : ਸਥਾਨਕ ਸੈਕਰਟ ਹਾਰਟ ਕੌਨਵੈਂਟ ਸਕੂਲ ਅਤੇ ਪੀ ਆਰ ਟੀ ਸੀ ਦੀ ਬੱਸ ਵਿੱਚ ਆਮੋ-ਸਾਹਮਣੇ ਟੱਕਰ ਹੋ ਗਈ ਜਿਸ ਵਿਚ ਸਕੂਲ ਵੈਨ ਦਾ ਡਰਾਈਵਰ ਅਤੇ ਬੱਚੇ ਗੰਭੀਰ ਜ਼ਖਮੀ ਹੋ ਗਏ ਅੱਜ ਬਾਅਦ ਦੁਪਹਿਰ ਸਕੂਲ ਵੈਨ ਛੁੱਟੀ ਹੋਣ ਤੋਂ ਮਗਰੋਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਪਿੰਡ ਵੱਲ ਨੂੰ ਜਾ ਰਹੀ ਸੀ ਸ਼ੇਰਪੁਰਾ ਚੌਕ ਦੇ ਲਾਗੇ ਸੜਕ ਬਣਨ ਕਰਕੇ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਟਰੈਫਿਕ  ਇੱਕ ਤਰਫਾ ਚਲਾਇਆ ਜਾ ਰਿਹਾ ਸੀ ਸਿਟੀ ਪੈਲਸ ਦੇ ਸਾਹਮਣੇ ਮੋਗਾ ਸਾਈਡ ਤੋਂ ਆ ਰਹੀ ਪੀ ਆਰ ਟੀ ਸੀ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਸਕੂਲ ਵੈਨ ਨਾਲ ਟਕਰਾ ਗਈ ਜਿਸ ਤੇ ਵੈਣ ਵਿਚ ਸਵਾਰ 40 ਤੋਂ 45 ਦੇ ਲੱਗਭੱਗ ਬੱਚੇ ਹੈ ਜੋ ਕਿ ਆਪਣੇ ਪਿੰਡ ਕਾਉਂਕੇ ਕਲਾਂ ਦੇਖਲਾ ਕੇਵਲ ਨੂੰ ਜਾ ਰਹੇ ਸਨ ਗੰਭੀਰ ਜ਼ਖਮੀ ਹੋ ਗਏ ਵੈਣ ਦੇ ਡਰਾਇਵਰ ਦੀ ਹਾਲਤ ਜ਼ਿਆਦਾ ਗੰਭੀਰ ਸੀ ਰਾਹਗੀਰਾਂ ਨੇ ਜ਼ਖਮੀ ਬੱਚਿਆਂ ਅਤੇ ਡਰਾਈਵਰ ਨੂੰ ਆਪੋ-ਆਪਣੇ ਸਾਧਨਾਂ ਰਾਹੀਂ ਸਿਵਲ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਇਸ ਦੁਰਘਟਨਾ ਦੀ ਖਬਰ ਜਦੋਂ ਬੱਚਿਆਂ ਦੇ ਮਾਪਿਆਂ ਤੱਕ ਪਹੁੰਚੀ ਤਾਂ ਇਲਾਕੇ ਅੰਦਰ ਕੋਹਰਾਮ ਮਚ ਗਿਆ ਅਤੇ ਮਾਪੇ ਸਰਕਾਰੀ ਹਸਪਤਾਲ ਪਹੁੰਚ ਗਏ। ਖਬਰ ਲਿਖੇ ਜਾਣ ਤੱਕ ਡਾਕਟਰਾਂ ਵੱਲੋਂ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

Story You May Like