The Summer News
×
Sunday, 12 May 2024

Benefits of fox nuts : ਮਖਾਨੇ ਖਾਣ ਨਾਲ ਸਰੀਰ ਦੀਆਂ ਇਹ ਬਿਮਾਰੀਆਂ ਹੁੰਦੀਆਂ ਹਨ ਦੂਰ, ਜਾਣੋ ਇਸ ਦੇ ਫਾਇਦੇ

ਚੰਡੀਗੜ੍ਹ  : ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੂੰ ਮਖਾਨੇ ਖਾਣਾ ਬੇਹੱਦ ਪਸੰਦ ਹੁੰਦੇ ਹਨ। ਇਹ ਸਿਰਫ ਸਿਹਤ ਲਈ ਹੀ ਨਹੀਂ ਬਲਕਿ ਇਸ ਦਾ ਸੁਆਦ ਵੀ ਬੇਹੱਦ ਵਧੀਆ ਹੁੰਦਾ ਹੈ। ਇਸ ਨੂੰ ਖਾ ਕੇ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਲੋਕ ਇਸ ਨੂੰ ਬਹੁਤ ਹੀ ਸ਼ੌਂਕ ਨਾਲ ਖਾਂਦੇ ਹਨ। ਮਖਾਨਾ ਵੀ ਜ਼ਿਆਦਾ ਨਹੀਂ ਖਾਣਾ ਚਾਹੀਦਾ, ਜਿੰਨੀ ਸਰੀਰ ਨੂੰ ਜ਼ਰੂਰਤ ਹੋਵੇ ਉਸ ਹਿਸਾਬ ਨਾਲ ਹੀ ਖਾਣਾ ਚਾਹੀਦਾ ਹੈ।


ਮਖਾਨੇ ਸਰੀਰ ‘ਚ ਪੈਦਾ ਹੋ ਰਹੀਆਂ ਬਿਮਾਰੀਆ ਨਾਲ ਲੜਨ ਵਿੱਚ ਮਦਦ ਕਰਦੇ ਹਨ। ਮਖਾਨੇ ਵਿੱਚ ਕਾਫੀ ਮਾਤਰਾ ਵਿੱਚ ਐਂਟੀ-ਇੰਫਲੇਮੇਟਰੀ ਤੇ ਐਂਟੀ-ਬੈਕਟੀਰੀਅਲ, ਕੈਲਸ਼ੀਅਮ ਆਦਿ ਗੁਣ ਪਾਏ ਜਾਂਦੇ ਹਨ, ਜੋ ਕਿ ਬਿਮਾਰੀਆ ਨਾਲ ਲ ^ ੜ ਸਕਦੇ ਹਨ। ਮਖਾਨੇ ਦੀ ਤਾਸੀਰ ਠੰਡੀ ਹੁੰਦੀ ਹੈ। ਜੋ ਕਿ ਸਰੀਰ ਨੂੰ ਬਹੁਤ ਹੀ ਫਾਇਦੇਮੰਦ ਹੈ। ਇਹ ਅਜਿਹਾ ਹੈ ਕਿ ਇਸ ਨੂੰ ਹਰ ਮੌਸਮ ਵਿਚ ਖਾਇਆ ਜਾ ਸਕਦਾ ਹੈ।


ਮਖਾਨੇ ਖਾਣ ਦੇ ਫਾਇਦੇ


ਜਿਹਨਾਂ ਵਿਅਕਤੀਆਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇਕ ਗਿਲਾਸ ਦੁੱਧ ਦੇ ਨਾਲ ਮਖਾਨੇ ਦਾ ਸੇਵਨ ਕਰਨ ਨਾਲ ਨੀਂਦ ਵੀ ਵਧੀਆ ਆ ਜਾਵੇਗੀ ਅਤੇ ਨਾਲ ਹੀ ਕੋਈ ਸਮੱਸਿਆ ਵੀ ਨਹੀਂ ਹੋਵੇਗੀ। ਜੋ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ ਤਾਂ ਉਹਨਾਂ ਨੂੰ ਮਖਾਨੇ ਖਾਣੇ ਚਾਹੀਦੇ ਹਨ, ਇਸ ਨਾਲ ਤੁਹਾਡਾ ਪੇਟ ਲੰਮੇ ਸਮੇਂ ਤਕ ਭਰਿਆ ਰਹੇਗਾ ਨਾਲ ਹੀ ਤੁਹਾਨੂੰ ਘੱਟ ਭੁੱਖ ਲੱਗੇਗੀ । ਇਸ ਦੌਰਾਨ ਤੁਹਾਡੀ ਡਾਇਟ ਵੀ ਹੋ ਜਾਵੇਗੀ ਅਤੇ ਨਾਲ ਹੀ ਤੁਸੀਂ ਪਤਲੇ ਹੋਣਾ ਸ਼ੁਰੂ ਹੋ ਜਾਵੋਗੇ।


ਕਈ ਲੋਕਾਂ ਨੂੰ ਮਾਸਪੇਸ਼ੀਆਂ ਸਬੰਧਿਤ ਬਿਮਾਰੀਆ ਹੁੰਦੀਆ ਹਨ ਜਿਵੇਂ ਕਿ ਮਾਸਪੇਸ਼ੀਆਂ ਅਕੜ ਜਾਂਦੀਆ ਹਨ ਤਾਂ ਅਜਿਹੇ ਵਿਚ ਮਖਾਨੇ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ। ਮਖਾਨੇ ਪੇਟ ਲਈ ਬਹੁਤ ਵਧੀਆਂ ਹੁੰਦਾ ਹੈ, ਇਹ ਪੇਟ ‘ਚ ਹੋਣ ਵਾਲੀਆਂ ਬਿਮਾਰੀਆ ਜਿਵੇਂ ਕਿ ਕਬਜ਼ ਜਾਂ ਫਿਰ ਖਾਣਾ ਪੱਚਨ ਵਿੱਚ ਸਮੱਸਿਆ ਹੋਣਾ ਮਖਾਨੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਹੱਲ ਹੈ। ਮਖਾਨੇ ਗਠੀਆ ਤੇ ਜੋੜਾਂ ਲਈ ਬਹੁਤ ਲਾਭਦਾਇਕ ਹੁੰਦੇ ਹਨ।  ਡਾਇਬਟੀਜ਼ ਵਾਲੇ ਮਰੀਜ਼ਾਂ ਨੂੰ ਮਖਾਨੇ ਦਾ ਸੇਵਨ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸਵੇਰੇ ਖਾਲੀ ਪੇਟ ਮਖਾਨਾ ਖਾਣਾ ਚਾਹੀਦਾ ਹੈ।  ਇਸ ਦੇ ਨਾਲ ਹੀ ਗੁਰਦੇ ਨੂੰ ਮਜ਼ਬੂਤ ਬਣਾਉਣ ਲਈ ਮਾਖਨ ਦਾ ਸੇਵਨ ਕਰਨਾ ਚਾਹੀਦਾ ਹੈ।


 


  

Story You May Like