The Summer News
×
Monday, 20 May 2024

ਜਲਾਲਾਬਾਦ 'ਚ ਵਾਪਰਿਆ ਬੱਸ ਹਾ# ਦਸਾ, ਧੁੰਦ ਦੇ ਕਾਰਨ ਖੇਤਾਂ ਵਿੱਚ ਪਲ+ ਟੀ ਮਿਨੀ ਬੱਸ

ਜਲਾਲਾਬਾਦ: ਅੱਜ ਜਲਾਲਾਬਾਦ ਹਲਕੇ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਦੇ ਵਿਚਾਲੇ ਲਿੰਕ ਰੋਡ ਤੇ ਇੱਕ ਮਿਨੀ ਬੱਸ ਪਲ+ਟ ਗਈ। ਹਾਦਸੇ ਦੇ ਵਿੱਚ ਦੋ ਸਕੂਲੀ ਬੱਚਿਆਂ ਨੂੰ ਮਾਮੂਲੀ ਸੱ# ਟਾਂ ਲੱਗੀਆਂ ਹਨ। ਗਨੀਮਤ ਰਹੀ ਕਿ ਕੋਈ ਵੱਡਾ ਹਾ@ਦਸਾ ਨਹੀਂ ਵਾਪਰਿਆ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਦੇ ਮੁਤਾਬਕ ਇੱਕ ਪਿਕਅਪ ਸਾਹਮਣੇ ਤੋਂ ਆ ਰਹੀ ਸੀ ਜੋ ਕਿ ਕਿੰਨੂ ਤੋੜਨ ਵਾਸਤੇ ਲੇਬਰ ਲੈ ਜਾਣ ਦਾ ਕੰਮ ਕਰਦੀ ਹੈ।


ਪਿਕਅਪ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਸਨ ਅਤੇ ਕਾਫੀ ਸਪੀਡ ਤੇ ਸੀ, ਜਦ ਉਹ ਬੱਸ ਦੇ ਨਜ਼ਦੀਕ ਆਈ ਤਾਂ ਬੱਸ ਦੇ ਡਰਾਈਵਰ ਨੇ ਐਕਸੀ+ਡੈਂਟ ਹੋਣ ਤੋਹ ਬਚਾਉਣ ਦੇ ਲਈ ਬੱਸ ਨੂੰ ਸੜਕ ਦੇ ਕਿਨਾਰੇ ਉਤਾਰਿਆ ਲੇਕਿਨ ਬਰਮਾ ਨਾ ਹੋਣ ਦੇ ਚਲਦਿਆਂ ਬੱਸ ਖੇਤਾਂ ਵਿੱਚ ਪ$ਲਟ ਗਈ। ਜਿਸ ਤੋਂ ਬਾਅਦ ਮੌਕੇ ਤੇ ਚੀਕ-ਚਖਾ%ੜਾ ਪੈ ਗਿਆ।


ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ 30 ਤੋਂ 35 ਸਕੂਲੀ ਬੱਚੇ ਮੌਜੂਦ ਸਨ, ਜਿਨਾਂ ਵਿੱਚੋਂ ਪਿੰਡ ਪਾਲੀਵਾਲਾ ਦੀ ਇੱਕ ਲੜਕੀ ਦੇ ਸੱ*ਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਇਸ ਰੋਡ ਤੇ ਚੱਲਦੀਆਂ ਮਿਨੀ ਬੱਸਾਂ ਕਾਫੀ ਪੁਰਾਣੀਆਂ ਅਤੇ ਕੰਡਮ ਹਾਲਾਤਾਂ ਵਿੱਚ ਹਨ, ਪਰ ਇਹਨਾਂ ਦੇ ਵੱਲ ਟਰਾਂਸਪੋਰਟ ਵਿਭਾਗ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।


 

Story You May Like