The Summer News
×
Saturday, 11 May 2024

ਸੁਖਬੀਰ ਬਾਦਲ ਦੇ ਬਿਮਾਰ ਹੋਣ 'ਤੇ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਅਰਦਾਸ

ਅਜਨਾਲਾ : ਸੁਖਬੀਰ ਬਾਦਲ ਦੇ ਬਿਮਾਰ ਹੋਣ ਤੇ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਅਰਦਾਸ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਬਾ ਬੁੱਢਾ ਸਾਹਿਬ ਦੀ ਧਰਤੀ 'ਤੇ ਬੈਠਾ ਹਾਂ ਅਰਦਾਸ ਕਰਦਾ ਹਾਂ ਕਿ ਸੁਖਬੀਰ ਬਾਦਲ ਜਲਦੀ ਤੰਦਰੁਸਤ ਹੋਣ ਅਤੇ ਚੋਣ ਪ੍ਰਚਾਰ ਲਈ ਆਉਣ।


ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਪੰਜਾਬ ਚ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੂੰ ਸਿਆਸੀ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਨੇ । ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ 13- 0 ਨਾਲ ਜਿੱਤ ਹਾਸਿਲ ਕਰੇਗੀ ਸਿਆਸਤ ਦੀ ਖੇਤੀ ਕਰਨੀ ਬਹੁਤ ਔਖੀ ਆਪਣੇ ਪਿਤਾ ਜੀ ਦੇ ਸਿਰ ਤੇ ਬਹੁਤ ਨਜ਼ਾਰੇ ਲਏ ਸੁਖਬੀਰ ਸਿੰਘ ਬਾਦਲ ਨੇ ।


ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤ ਅਚਾਨਕ ਵਿਗੜ ਗਈ ਸੀ। ਜਾਣਕਾਰੀ ਮਿਲੀ ਸੀ ਕਿ ਲੁਧਿਆਣਾ ਨਜਦੀਕ ਉਨ੍ਹਾਂ ਦੀ ਤਬੀਅਤ ਵਿਗੜ ਗਈ। ਹਾਲਾਂਕਿ ਪਾਰਟੀ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦੀ ਮਾਮੂਲੀ ਜਿਹੀ ਸਿਹਤ ਖਰਾਬ ਹੋਈ ਸੀ ਅਤੇ ਹੁਣ ਉਹ ਬਿਲਕੁਲ ਠੀਕ ਹਨ। ਪੇਟ ਖਰਾਬ ਹੋਣ ਕਾਰਨ ਉਹ ਦਵਾਈ ਲੈ ਰਹੇ ਹਨ। ਉਹ ਘਰ 'ਚ ਹੀ ਆਰਾਮ ਕਰ ਰਹੇ ਹਨ। ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਹੁਣ ਸੁਖਬੀਰ ਬਾਦਲ ਦੀ ਜਗ੍ਹਾ ਬਿਕਰਮ ਸਿੰਘ ਮਜੀਠੀਆ ਕਰ ਰਹੇ ਨੇ।

Story You May Like