ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਕੀ ਕੰਗਨਾ ਰਣੌਤ ਦੇਸ਼ ਦੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ? ਅਦਾਕਾਰਾ ਨੇ ਦਿੱਤਾ ਜਵਾਬ, ਦੇਖੋ ਕਿ ਕਿਹਾ.....
ਨਵੀਂ ਦਿੱਲੀ: ਬਾਲੀਵੁੱਡ ਕੁਈਨ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਵਿੱਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਹਾਲ ਹੀ 'ਚ ਕੰਗਨਾ ਰਣੌਤ ਨੇ ਤੇਲਗੂ ਫਿਲਮ 'ਰਜ਼ਾਕਾਰ' ਦੇ ਟ੍ਰੇਲਰ ਲਾਂਚ 'ਤੇ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਕੀ ਕਦੇ ਉਨ੍ਹਾਂ ਦੇ ਦਿਮਾਗ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਖਿਆਲ ਆਇਆ ਹੈ? ਇਸ ਸਵਾਲ ਦਾ ਜਵਾਬ ਉਸ ਨੇ ਮਜ਼ਾਕੀਆ ਅੰਦਾਜ਼ 'ਚ ਦਿੱਤਾ।
ਟ੍ਰੇਲਰ ਲਾਂਚ ਈਵੈਂਟ ਦੌਰਾਨ ਕੰਗਨਾ ਰਣੌਤ ਨੇ ਕਿਹਾ, 'ਮੈਂ ਹੁਣੇ ਹੀ ਐਮਰਜੈਂਸੀ ਨਾਮ ਦੀ ਇੱਕ ਫਿਲਮ ਕੀਤੀ ਹੈ। ਇਸ ਨੂੰ ਦੇਖਣ ਤੋਂ ਬਾਅਦ ਕੋਈ ਨਹੀਂ ਚਾਹੇਗਾ ਕਿ ਮੈਂ ਪ੍ਰਧਾਨ ਮੰਤਰੀ ਬਣਾਂ।'' ਇਸ ਤੋਂ ਬਾਅਦ ਉਹ ਉੱਚੀ-ਉੱਚੀ ਹੱਸਣ ਲੱਗਦੀ ਹੈ। 'ਐਮਰਜੈਂਸੀ' ਕੰਗਨਾ ਰਣੌਤ ਦੀ ਪਹਿਲੀ ਸਿੰਗਲ ਨਿਰਦੇਸ਼ਕ ਫਿਲਮ ਹੈ, ਜਿਸ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਤੋਂ ਉਨ੍ਹਾਂ ਦਾ ਲੁੱਕ ਸਾਹਮਣੇ ਆਇਆ ਹੈ। ਇਹ ਫਿਲਮ ਬਹੁਤ ਜਲਦ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
View this post on Instagram
ਪਿਛਲੇ ਸਾਲ ਫਰਵਰੀ 'ਚ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿਟਰ) 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ, 'ਮੈਂ ਇਕ ਸੰਵੇਦਨਸ਼ੀਲ ਅਤੇ ਬੁੱਧੀਮਾਨ ਵਿਅਕਤੀ ਹਾਂ, ਨਾ ਕਿ ਸਿਆਸੀ ਵਿਅਕਤੀ। ਮੈਨੂੰ ਰਾਜਨੀਤੀ 'ਚ ਆਉਣ ਲਈ ਕਈ ਵਾਰ ਕਿਹਾ ਗਿਆ ਪਰ ਮੈਂ ਹਰ ਵਾਰ ਇਨਕਾਰ ਕਰ ਦਿੱਤਾ।'' ਹਾਲਾਂਕਿ ਪਿਛਲੇ ਸਾਲ ਨਵੰਬਰ 'ਚ ਹੀ ਕੰਗਨਾ ਰਣੌਤ ਨੇ ਲੋਕ ਸਭਾ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਲੋਕ ਸਭਾ ਚੋਣ ਲੜੇਗੀ? ਇਸ ਦੇ ਜਵਾਬ ਵਿੱਚ ਉਸਨੇ ਕਿਹਾ, 'ਜੇਕਰ ਸ਼੍ਰੀ ਕ੍ਰਿਸ਼ਨ ਪ੍ਰਸੰਨ ਹੋਏ ਤਾਂ ਅਸੀਂ ਲੜਾਂਗੇ।
ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਪਿਛਲੇ ਸਾਲ 24 ਨਵੰਬਰ 2023 ਨੂੰ ਰਿਲੀਜ਼ ਹੋਣੀ ਸੀ ਪਰ ਇਸ ਨੂੰ ਟਾਲ ਦਿੱਤਾ ਗਿਆ ਸੀ। ਹੁਣ ਇਹ ਫਿਲਮ 14 ਜੂਨ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਵਿੱਚ ਅਨੁਪਮ ਖੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਕੰਗਨਾ ਰਣੌਤ ਦੀ ਫਿਲਮ 'ਤੇਜਸ' ਰਿਲੀਜ਼ ਹੋਈ ਸੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਕਰ ਸਕੀ ਸੀ।