The Summer News
×
Saturday, 18 May 2024

ਦੇਸ਼ ਦੇ ਕਈ ਸੂਬਿਆਂ 'ਚ ਆਇਆ ਭੂਚਾਲ, ਮਹਿਸੂਸ ਕੀਤੇ ਗਏ ਜ਼ਬਰਦਸਤ ਝਟਕੇ, ਜਾਣੋ ਤੀਬਰਤਾ

ਨਵੀਂ ਦਿੱਲੀ: ਦੇਸ਼ ਭਰ ਵਿੱਚ ਇਨ੍ਹੀਂ ਦਿਨੀਂ ਭੂਚਾਲ ਦੀਆਂ ਕਈ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦੌਰਾਨ ਅੱਜ ਯਾਨੀ ਸ਼ੁੱਕਰਵਾਰ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਨ੍ਹਾਂ ਰਾਜਾਂ ਵਿੱਚ ਭੂਚਾਲ ਆਇਆ ਉਨ੍ਹਾਂ ਚ ਤਾਮਿਲਨਾਡੂ, ਕਰਨਾਟਕ ਗੁਜਰਾਤ ਅਤੇ ਮੇਘਾਲਿਆ ਸ਼ਾਮਲ ਹਨ। ਤਾਮਿਲਨਾਡੂ ਚ ਸ਼ੁੱਕਰਵਾਰ ਸਵੇਰੇ 7.39 ਵਜੇ 3.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਤਾਮਿਲਨਾਡੂ ਦੇ ਚੇਂਗਲਪੇਟ ਜ਼ਿਲ੍ਹੇ ਚ ਸਵੇਰੇ 7.39 ਵਜੇ ਭੂਚਾਲ ਆਇਆ।


ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.1 ਮਾਪੀ ਗਈ ਹੈ। ਐਨਸੀਐਸ ਮੁਤਾਬਕ ਸ਼ੁੱਕਰਵਾਰ ਸਵੇਰੇ 6:52 ਵਜੇ ਕਰਨਾਟਕ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ 10 ਕਿਲੋਮੀਟਰ ਦੀ ਡੂੰਘਾਈ ਤੇ ਸੀ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਗੁਜਰਾਤ ਦੇ ਕੱਛ ਅਤੇ ਰਾਜਕੋਟ ਚ ਸਵੇਰੇ 9 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ 3.9 ਦੱਸੀ ਗਈ। ਭੂਚਾਲ ਦੀ ਡੂੰਘਾਈ 20 ਕਿਲੋਮੀਟਰ ਸੀ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਚ ਅੱਜ ਸਵੇਰੇ 8.46 ਵਜੇ 3.8 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Story You May Like