The Summer News
×
Sunday, 12 May 2024

ਫਲਾਂ ਨੂੰ ਖਾਣ ਦਾ ਸਹੀ ਸਮੇਂ ਇਹ ਹੁੰਦਾ ਹੈ, ਇਸ ਸਮੇਂ ਫਲ ਖਾਣ ਨਾਲ ਹੁੰਦੇ ਹਨ ਬੇਹੱਦ ਫਾਇਦੇ

ਚੰਡੀਗੜ੍ਹ  : ਗਰਮੀਆਂ ਵਿੱਚ ਲੋਕ ਜ਼ਿਆਦਾ ਤੋਂ ਜ਼ਿਆਦ ਫਲ ਖਾਣਾ ਪਸੰਦ ਕਰਦੇ ਹਨ। ਕਿਉਂਕਿ ਫਲ ਸਰੀਰ ਨੂੰ ਊਰਜਾਂ ਪ੍ਰਦਾਨ ਕਰਦੇ ਹਨ ਨਾਲ ਹੀ ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ। ਫਲ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨੇ ਗਏ ਹਨ। ਇਹ ਸਰੀਰ ਵਿੱਚ ਬਿਮਾਰੀਆਂ ਨੂੰ ਖ ^ ਤਮ ਕਰਦੇ ਹਨ। ਲੋਕ ਫਿੱਟ ਰੱਖਣ ਲਈ ਲੋਕ ਫਲਾਂ ਦਾ ਸੇਵਨ ਕਰਦੇ ਹਨ। ਹਰ ਕੋਈ ਫਲ ਖਾਣ ਦਾ ਚਾਹਵਾਨ ਹੁੰਦਾ ਹੈ। ਪਰ  ਕਿਸ ਸਮੇਂ ਖਾਣੇ ਚਾਹੀਦੇ ਹਨ, ਉਹਨਾਂ ਨੂੰ ਖਾਣ ਦਾ ਸਹੀ ਸਮਾਂ ਕੀ ਹੈ, ਆਓ ਇਸ ਦੇ ਬਾਰੇ ਗੱਲ ਕਰਦੇ ਹਾਂ।


ਜਾਣੋ ਕੀ ਹੈ ਸਹੀ ਸਮਾਂ  


ਕੁਝ ਲੋਕ ਮੰਨਦੇ ਹਨ ਕਿ ਫਲ ਸਵੇਰ ਦੇ ਸਮੇਂ ਖਾਣੇ ਚਾਹੀਦੇ ਹਨ। ਸਵੇਰੇ ਖਾਲੀ ਪੇਟ ਫਲ ਸਰੀਰ ਵਿੱਚ ਆਪਣਾ ਕੰਮ ਚੰਗੀ ਤਰ੍ਹਾ ਕਰਦੇ ਹਨ। ਕੁਝ ਲੋਕ ਦੁਪਹਿਰ ਦੇ ਖਾਣੇ ਤੋਂ ਬਾਅਦ As a snack ਫਲ ਖਾਂਦੇ ਹਨ। ਜੋ ਕਿ ਠੀਕ ਨਹੀਂ ਮੰਨਿਆ ਗਿਆ ਹੈ ਕਿਉਂ ਕਿ ਖਾਣਾ ਖਾਣ ਤੋਂ ਬਾਅਦ ਫਲ ਖਾਣ ਨਾਲ ਸਰੀਰ ਵਿੱਚ ਖਾਣਾ ਪਚਾਉਣ ‘ਚ ਤੰਗੀ ਕਰਦਾ ਹੈ। ਕਿਉਂਕਿ ਫਲਾਂ ‘ਚ ਫਾਈਬਰ ਭਰਪੂਰ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ। ਫਲ ਖਾਣ ਦਾ ਸਭ ਤੋਂ ਸਿਹਤਮੰਦ ਤਰੀਕਾ ਭੋਜਨ ਦੇ ਵਿਚਕਾਰ ਖਾਣਾ ਮੰਨਿਆ ਜਾਂਦਾ ਹੈ। ਸਵੇਰੇ ਜਲਦੀ ਫਲ ਖਾਣਾ ਬਿਹਤਰ ਮੰਨਿਆ ਜਾਂਦਾ ਹੈ। ਤੁਸੀਂ ਖਾਣੇ ਦੇ ਵਿਚਕਾਰ ਕਾਫੀ ਗੈਪ ਰੱਖ ਕੇ ਫਲ ਖਾ ਸਕਦੇ ਹੋ।


ਫਲ ਖਾਣ ਨਾਲ ਸਰੀਰ ਤੋਂ ਜ਼ਿਆਦਾਤਰ ਬਿਮਾਰੀਆ ਦੂਰ ਹੁੰਦੀਆਂ ਹਨ। ਜਦ ਕੋਈ ਬਿਮਾਰ ਹੁੰਦਾ ਹੈ ਤਾਂ ਡਾਕਟਰ  ਫਲ ਖਾਣ ਦੀ ਸਲਾਹ ਦਿੰਦੇ ਹਨ। ਇਹ ਇਸ ਲਈ ਕਿਉਂ ਕਿ ਇਹ ਸਰੀਰ ਵਿੱਚ ਖਰਾਬ Bacteria ਨੂੰ ਜੜ੍ਹ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ । ਕੁਝ ਫਲ ਠੰਡੇ ਹੁੰਦੇ ਹਨ ਜੋ ਕਿ ਸਰੀਰ ਵਿੱਚੋਂ ਗਰਮੀ ਬਾਹਰ ਨਿਕਾਲਦੇ ਹਨ। ਫਲਾਂ ਦਾ ਜ਼ਿਆਦਾਤਰ ਸੇਵਨ ਖਾਲੀ ਪੇਟ ਕਰਨਾ ਚਾਹੀਦਾ ਹੈ ਇਹ ਸਰੀਰ ਨੂੰ ਠੀਕ ਰੱਖਣ ਤੇ Fresh ਰੱਖਣ ਵਿਚ ਮਦਦ ਕਰਦਾ ਹੈ। ਇਸ ਲਈ ਬੱਚਿਆਂ ਤੋਂ ਲੈ ਕੇ ਬਜ਼ੁਰਗ ਲੋਕਾਂ ਤਕ ਸਭ ਨੂੰ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।

Story You May Like