The Summer News
×
Monday, 20 May 2024

ਮੋਗਾ ਦੇ ਪਿੰਡ ਨੱਥੋਕੇ 'ਚ ਗੁਰਦੇਵ ਸਿੰਘ ਨੇ ਜਿਤਿਆ ਸੋਨੇ ਦਾ ਤਗਮਾ, ਕੀਤਾ ਜਿਲੇ ਦਾ ਨਾਮ ਰੋਸ਼ਨ

 

ਮੋਗਾ : ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਨੱਥੋਕੇ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਝਾਰਖੰਡ ਵਿੱਚ ਹੋਏ ਡਰੈਗਨ ਬੋਟ ਨੈਸ਼ਨਲ ਚੈਂਪੀਅਨ ਸ਼ਿਪ ਵਿੱਚ ਜਿਤਿਆ ਸੋਨੇ ਦਾ ਤਗਮਾ। ਪਿੰਡ ਪਹੁੰਚਣ ਤੇ ਪਿੰਡ ਵਾਲਿਆਂ ਨੇ ਕੀਤਾ ਭਰਵਾ ਸਵਾਗਤ ਉਸ ਨੇ ਝਾਰਖੰਡ ਦੇ ਹਜ਼ਾਰੀ ਬਾਗ ਵਿੱਚ 16 ਜੂਨ ਤੋਂ 18 ਜੂਨ ਤੱਕ ਹੋਈ ਡਰੈਗਨ ਬੋਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ 1000 ਮੀਟਰ ਦੀ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ।ਇਸ ਤੋ ਇਲਾਵਾ 2 ਸਿਲਵਰ ਮੈਡਲ ਵੀ ਜਿਤੇ।ਇਹ ਸਾਰੇ ਨੌਜਵਾਨ ਮੋਗਾ ਦੇ ਪਿੰਡ ਦੁਡੀਕੇ ਕਲੱਬ ਦੇ ਨਾਲ ਸਬੰਧਤ ਹਨ। ਜਿਸ ਵਿਚ ਪਿੰਡ ਵਾਸੀਆਂ ਨੇ ਨੌਜਵਾਨਾਂ ਦਾ ਪਿੰਡ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।

 

ਇਸ ਮੌਕੇ ਵੇਟ ਲਿਫਟਰ ਕੈਲਾ ਪਹਿਲਵਾਨ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਸੋਨੇ ਦਾ ਤਗਮਾ ਜਿੱਤ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਦੂਜੇ ਪਾਸੇ ਕੈਲਾ ਪਹਿਲਵਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਜਿਸ ਤਰ੍ਹਾਂ ਗੁਰਦੇਵ ਨੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਅਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਤੁਹਾਡਾ ਵੀ ਸਵਾਗਤ ਕੀਤਾ ਜਾਵੇਗਾ। ਓਥੇ ਹੀ ਪਿੰਡ ਦੀਆ ਔਰਤਾ ਨੇ ਵੀ ਖਿਡਾਰੀਆਂ ਦੇ ਗਲਾਂ ਚ,ਹਾਰ ਪਾਕੇ ਉਨਾਂ ਦਾ ਸਵਾਗਤ ਕੀਤਾ।ਦੂਜੇ ਪਾਸੇ ਕੋਚ ਜਸਬੀਰ ਨੇ ਦੱਸਿਆ ਕਿ ਉਨ੍ਹਾਂ ਨੇ ਮੋਗਾ ਵਿੱਚ ਰੋਇੰਗ ਅਤੇ ਵਾਟਰ ਸਪੋਰਟ ਨੂੰ ਉਤਸ਼ਾਹਿਤ ਕਰਨ ਲਈ 2018 ਤੋਂ ਇੱਕ ਕਦਮ ਚੁੱਕਿਆ ਸੀ।  ਜਿਸ ਕਰਕੇ ਅੱਜ ਉਹਨਾਂ ਕੋਲ 40 ਤੋਂ ਵੱਧ ਬੱਚੇ ਵਾਟਰ ਸਪੋਰਟਸ ਲਈ ਕੰਮ ਕਰਦੇ ਹਨ, ਅਤੇ ਜਿਸ ਵਿੱਚ ਡਰੈਗਨ ਬੋਟ ਰੋਇੰਗ ਤੋਂ ਇਲਾਵਾ ਹੋਰ ਵੀ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਇਹ ਇੱਕ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਸੀ, ਜਿਸ ਵਿੱਚ 14 ਲੋਕ ਸ਼ਾਮਲ ਹੁੰਦੇ ਸਨ, ਜਿਹਨਾਂ ਵਿੱਚੋਂ 12 ਨੌਜਵਾਨ ਕਿਸ਼ਤੀ ਚਲਾਉਂਦੇ ਹਨ। ਜਿਸ ਵਿੱਚ ਉਹ ਸੋਨਾ ਦਾ ਤਗਮਾ ਲੈ ਕੇ ਆਇਆ ਹੈ। ਅਤੇ ਮੋਗੇ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਵਾਟਰ ਸਪੋਰਟ ਚ, ਕਾਫੀ ਮਿਹਨਤ ਕਰਨੀ ਪੈਂਦੀ ਹੈ।ਅਤੇ ਇਸ ਚੈਂਪੀਅਨਸ਼ਿਪ ਵਿੱਚ ਬਹੁਤ ਜ਼ਿਆਦਾ ਤਾਕਤ ਦੀ ਲੋੜ ਹੈ ਕਿਉਂ ਕਿ ਇਸ ਖੇਡ ਵਿੱਚ ਸਾਹ ਲੈਣ ਦਾ ਵੀ ਸਮਾਂ ਨਹੀਂ ਹੁੰਦਾ।ਅਤੇ ਅੱਜ ਉਹ ਗੋਲਡ ਮੈਡਲ ਜਿੱਤਣ ਤੋਂ ਬਾਅਦ ਪਿੰਡ ਆਏ ਹਨ ਅਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਵਿਦੇਸ਼ ਨਾ ਜਾਣ ਕਿਹਾ ਕਿ ਉਹ ਖੁਦ 10 ਸਾਲਾਂ ਤੋਂ ਅਮਰੀਕਾ ਵਿਚ ਰਹਿਕੇ ਆਏ ਹਨ । ਉਥੇ ਕੁਝ ਨਹੀਂ ਹੈ, ਉਹ ਉਥੋਂ ਵਾਪਸ ਆ ਕੇ ਕੋਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਇੱਥੇ ਖੇਡਾਂ ਵੱਲ ਧਿਆਨ ਦੇਣ ਤਾਂ ਉਹ ਕਾਫੀ ਅੱਗੇ ਜਾ ਸਕਦੇ ਹਨ। ਦੂਜੇ ਪਾਸੇ ਕੈਲਾ ਪਹਿਲਵਾਨ ਦਾ ਕਹਿਣਾ ਹੈ।ਕਿ ਪਿੰਡ ਦੇ ਨੌਜਵਾਨ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਉਨ੍ਹਾਂ ਦੀ ਵਧੀਆ ਟੀਮ ਤਿਆਰ ਹੋ ਸਕੇ। ਅਤੇ ਉਨਾਂ ਦਾ ਪਿੰਡ ਚ, ਸਨਮਾਨ ਕੀਤਾ ਜਾ ਸਕੇ। ਤਾਂ ਜੋ ਪਿੰਡ ਦੇ ਹੋਰ ਨੌਜਵਾਨ ਉਸ ਨੂੰ ਦੇਖ ਕੇ ਪ੍ਰਭਾਵਿਤ ਹੋਣ ।

 

ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਨਸ਼ਾ ਛੱਡ ਉਨਾਂ ਦੇ ਕੋਲ, ਆਉਣ ਅਤੇ ਖੇਡਾਂ ਵੱਲ ਧਿਆਨ ਦੇਣ।ਜਦੋਂ ਕਿ ਸੋਨ ਤਮਗਾ ਜਿੱਤਣ ਵਾਲੇ ਗੁਰਦੇਵ ਨੇ ਦੱਸਿਆ ਕਿ ਅੱਜ ਉਹ ਬਹੁਤ ਖੁਸ਼ ਹੈ ਕਿ ਉਸਨੇ ਝਾਰਖੰਡ ਵਿੱਚ ਨੈਸ਼ਨਲ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਪਿੰਡ ਵਿੱਚ ਜਿਸ ਤਰ੍ਹਾਂ ਉਸਦਾ ਸਵਾਗਤ ਕੀਤਾ ਗਿਆ ਉਹ ਬਿਆਨ ਨਹੀਂ ਕਰ ਸਕਦਾ ਗੁਰਦੇਵ ਦਾ ਕਿਹਨਾਂ ਹੈ ਕਿ ਇਹ ਖੇਡ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਖੇਡ ਬਿਨਾਂ ਰੁਕੇ ਅਤੇ ਬਿਨਾਂ ਸਾਹ ਲਏ ਖੇਡੀ ਜਾਂਦੀ ਹੈ ।ਕਿਹਾ ਕਿ ਇਸ ਖੇਡ ਵਿੱਚ ਸਾਰਾ ਦਿਨ ਕਿਸ਼ਤੀ ਵਿੱਚ ਹੀ ਲੰਘ ਜਾਂਦਾ ਹੈ। ਗੁਰਦੇਵ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਇਸ ਦਾ ਮਿਹਨਤ ਕਰ ਰਿਹਾ ਹੈ ਅਤੇ ਅੱਜ ਉਸਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ।

Story You May Like