The Summer News
×
Tuesday, 21 May 2024

ਜੇਕਰ ਤੁਹਾਨੂੰ ਵੀ ਕਿਸੇ ਵਿਦੇਸ਼ੀ ਨੰਬਰ ਆਉਂਦੀ ਹੈ ਤਾਂ ਹੋ ਜਾਓ ਸਾਵਧਾਨ : ਇਸ ਤਰ੍ਹਾਂ ਹੋ ਰਹੀ ਹੈ ਧੋਖਾਧੜੀ

ਪਟਿਆਲਾ : ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਕਿਸੇ ਵੀ ਵਾਰਦਾਤ ਦਾ ਵੇਰਵਾ ਦੇ ਕੇ ਠੱਗੀ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਸ਼ਲ ਮੀਡੀਆ ਤੇ ਪੁਲਿਸ ਵੱਲੋਂ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਅਜਿਹੀ ਠੱਗੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਘਟਨਾ ਵਿੱਚ ਕਿਰਪਾਲ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਅਰਸ਼ਨਗਰ ਨੇੜੇ ਅਲੀਪੁਰ ਅਰਾਈਆਂ ਪਟਿਆਲਾ ਵੀ ਅਜਿਹੀ ਹੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਕਿਰਪਾਲ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਟਸਐਪ ‘ਤੇ ਫ਼ੋਨ ਕਰਕੇ ਕਿਹਾ ਗਿਆ ਕਿ ਤੁਹਾਡਾ ਲੜਕਾ ਕੈਨੇਡਾ ਰਹਿੰਦਾ ਹੈ ਅਤੇ ਉਸ ਦੀ ਕਲੱਬ ਦੀ ਪਾਰਟੀ ਦੌਰਾਨ ਲੜਾਈ ਹੋਈ ਸੀ|


ਇਸ ਕਾਰਨ ਉਸ ‘ਤੇ ਪੁਲਿਸ ਕੇਸ ਬਣਾ ਦਿੱਤਾ ਗਿਆ ਹੈ, ਜਿਸ ਨੂੰ ਜ਼ਮਾਨਤ ਦੇਣੀ ਪਈ ਹੈ। ਕਿਰਪਾਲ ਸਿੰਘ ਨੇ ਫੋਨ ਕਰਨ ਵਾਲਿਆਂ ਦੀਆਂ ਗੱਲਾਂ ਵਿੱਚ ਆ ਕੇ ਉਸ ਵਿਅਕਤੀ ਵੱਲੋਂ ਦੱਸੇ ਖਾਤੇ ਵਿੱਚ 6 ਲੱਖ 95 ਹਜ਼ਾਰ ਰੁਪਏ ਪਾ ਦਿੱਤੇ ਪਰ ਬਾਅਦ ਵਿੱਚ ਜਦੋਂ ਉਸ ਨੇ ਆਪਣੇ ਲੜਕੇ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਕੋਈ ਲੜਾਈ ਨਹੀਂ ਹੋਈ। ਪੁਲਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Story You May Like