The Summer News
×
Friday, 10 May 2024

ਕੋਲਕਾਤਾ ‘ਚ Gay ਕਪਲ ਨੇ ਰਚਾਇਆ ਵਿਆਹ, ਤਸਵੀਰਾਂ ਮਚਾ ਰਹੀਆਂ ਸੋਸ਼ਲ ਮੀਡੀਆਂ ‘ਤੇ ਧੂਮ

ਚੰਡੀਗੜ੍ਹ : ਪਿਆਰ ਅੰਧਾ ਹੁੰਦਾ ਹੈ, ਇਹ ਉਦੋਂ ਸੱਚ ਜਾਪਦਾ ਹੈ ਜਦੋਂ ਪ੍ਰੇਮੀ ਜੋੜਾ ਸਾਰੀਆਂ ਹੱਦਾ ਪਾਰ ਕਰ ਆਪਣੇ ਰਿਸ਼ਤੇ ਨੂੰ ਇਕ ਨਾਮ ਦਿੰਦਾ ਹੈ। ਭਾਰਤ ‘ਚ  6 ਸਤੰਬਰ  2018 ਨੂੰ Lesbian, gay, bisexual, and transgender ਕਾਨੂੰਨ ਲਾਗੂ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਵਿਚ same gender (ਇੱਕੋ ਲਿੰਗ) ਦੇ ਲੋਕਾਂ ਵੱਲੋਂ ਵੀ ਵਿਆਹ ਰਚਾਇਆ ਗਿਆ। ਇਕ ਹੋਰ ਅਜਿਹੇ ਵਿਆਹ ਦੀਆ ਤਸਵੀਰਾਂ ਸੋਸ਼ਲ ਮੀਡੀਆਂ ‘ਤੇ ਧੂਮ ਮਚਾ ਰਹੀਆਂ ਹਨ।



ਕੋਲਕਾਤਾ ਵਿੱਚ ਪਹਿਲੀ Gay ਵੈਡਿੰਗ ਹੋਈ ਹੈ। ਜਿਸ ਨੂੰ ਜੋੜੇ ਦੇ ਪਰਿਵਾਰ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ । gay couple ਜਿਨ੍ਹਾਂ ਦਾ ਨਾਮ ਅਭਿਸ਼ੇਕ ਰੇਅ ਅਤੇ ਚੀਤਨ ਸ਼ਰਮਾ ਹੈ, ਦੋਵਾਂ ਨੇ ਆਪਣੇ ਰਿਸ਼ਤੇ ਨੂੰ ਵਿਆਹ ਕਰਕੇ ਇਕ ਨਾਮ ਦਿੱਤਾ ਅਤੇ ਸਭ ਦੇ ਸਾਹਮਣੇ ਇਕ ਦੂਜੇ ਦੇ ਪਿਆਰ ਨੂੰ ਕਬੂਲ ਕੀਤਾ। ਕੋਲਕਾਤਾ ‘ਚ ਇਨ੍ਹਾਂ ਦੋਵਾਂ ਦਾ ਵਿਆਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।



ਦਰਅਸਲ ਬੀਤੇ ਐਤਵਾਰ ਇਕ ਗੇ ਜੋੜੇ ਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਇਹ ਵਿਆਹ ਸੁਰਖੀਆਂ ਬਟੋਰ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਇਹ ਵਿਆਹ ਪੂਰੇ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ। ਦੋਵਾਂ ਨੇ ਇੱਕ ਦੂਜੇ ਨੂੰ ਹਾਰ ਪਾ ਕੇ ਅੱਗ ਦੇ ਸੱਤ ਫੇਰੇ ਲਏ।



Story You May Like