The Summer News
×
Saturday, 11 May 2024

ਗਰਮੀਆਂ ‘ਚ ਅਗਰ ਤੁਹਾਨੂੰ ਵੀ ਹੁੰਦੀਆਂ ਹਨ ਇਹ ਸਮੱਸਿਆ ਤਾਂ ਨਾਰੀਅਲ ਪਾਣੀ ਹੈ ਉਸ ਦਾ ਰਾਮਬਾਣ ਇਲਾਜ

ਚੰਡੀਗੜ੍ਹ :  ਗਰਮੀਆਂ ਵਿੱਚ ਨਾਰੀਅਲ ਪਾਣੀ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਨਾਰੀਅਲ ਪਾਣੀ ਪੀਣ ਵਿਚ ਸੁਆਦ ਵੀ ਹੁੰਦਾ ਹੈ ਅਤੇ ਨਾਲ ਹੀ ਕਾਫੀ ਸਿਹਤਮੰਦ ਵੀ ਹੁੰਦਾ ਹੈ। ਨਾਰੀਅਲ ਪਾਣੀ 'ਚ ਪੋਟਾਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਆਦਿ ਗੁਣ ਪਾਏ ਜਾਂਦੇ ਹਨ। ਨਾਰੀਅਲ ਪਾਣੀ ਸਰੀਰ ਨੂੰ ਹਾਈਡ੍ਰੇਟ ਕਰਦਾ ਹੈ। ਨਾਰੀਅਲ ਪਾਣੀ ਸਰੀਰ ਲਈ ਹੀ ਨਹੀਂ ਬਲਕਿ Skin ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮੀਆਂ ਵਿਚ Skin ਸਬੰਧਿਤ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਗਰਮੀਆਂ ਵਿਚ Skin ਉਤੇ ਟੈਨਿੰਗ ਕਾਫੀ ਹੋ ਜਾਂਦੀ ਹੈ। ਇਸ ਦੇ ਲਈ Skin ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਨਾਰੀਅਲ ਪਾਣੀ ਇਕ ਰਾਮਬਾਣ ਇਲਾਜ ਹੈ। ਜੀ ਹਾਂ ਪਰ ਨਾਰੀਅਲ ਪਾਣੀ ਨੂੰ ਪੀਣ ਨਾਲ ਵਿਅਕਤੀ ਸਿਹਤਮੰਦ ਰਹਿੰਦਾ ਹੈ ਪਰ ਇਸ ਨੂੰ Skin ਉਤੇ ਲਗਾਉਣਾ ਹੈ ਬਹੁਤ ਹੀ ਫਾਇਦੇਮੰਦ ਹੈ।


14-4


Pimples/ ਮੁਹਾਸੇ ਦੀ ਸਮੱਸਿਆ


ਜੇਕਰ ਗਰਮੀਆਂ ਵਿਚ ਚਿਹਰੇ 'ਤੇ ਕਾਫੀ  Pimples ਹੋਣ ਲੱਗ ਜਾਣ ਤਾਂ ਨਾਰੀਅਲ ਪਾਣੀ ਬਹੁਤ ਫਾਇਦੇਮੰਦ ਹੈ। ਨਾਰੀਅਲ ਪਾਣੀ ਨੂੰ ਚਿਹਰੇ 'ਤੇ ਲਗਾਉ ਨਾਲ ਕਈ Pimples ਖਤਮ ਹੁੰਦੇ ਹਨ।  ਦਸ ਦਈਏ ਕਿ ਦੋ ਚਮਚ ਨਾਰੀਅਲ ਪਾਣੀ 'ਚ ਇਕ ਚਮਚ ਸ਼ਹਿਦ ਮਿਲਾ ਕੇ Pimples ਵਾਲੇ ਹਿੱਸੇ 'ਤੇ Cotton ਦੀ ਮਦਦ ਨਾਲ ਲਗਾਓ।


14-1


ਟੈਨਿੰਗ ਨੂੰ ਖਤਮ ਕਰਨਾ  


ਗਰਮੀਆਂ 'ਚ ਟੈਨਿੰਗ ਕਈ ਲੋਕਾਂ ਦੀ Skin ਹੋ ਜਾਂਦੀ ਹੈ।  ਦਸ ਦਈਏ ਕਿ ਇਕ ਚਮਚ ਮੁਲਤਾਨੀ ਮਿੱਟੀ 'ਚ ਨਾਰੀਅਲ ਪਾਣੀ ਮਿਲਾਓ ਇਸ ਦਾ ਘੋਲ ਆਪਣੇ ਚਿਹਰੇ 'ਤੇ ਲਗਾਉ। ਜਦੋਂ ਇਹ ਚੰਗੀ ਤਰ੍ਹਾ ਸੁੱਕ ਜਾਵੇ ਤਾਂ ਮੂੰਹ ਨੂੰ ਧੋ ਲਿਓ।


14-2


Glowing Skin


ਆਪਣੀ Skin ਨੂੰ  Glowing ਬਣਾਉਣ ਚਾਹੁੰਦੇ ਹੋ ਤਾਂ ਇਕ ਚਮਚ ਚੰਦਨ ਦੇ ਪਾਊਡਰ ਵਿੱਚ ਤਿੰਨ ਚੱਮਚ ਨਾਰੀਅਲ ਪਾਣੀ ਮਿਲਾਓ। ਇਸ ਦੇ ਘੋਲ ਨੂੰ ਚਿਹਰੇ 'ਤੇ ਲਗਾਓ। ਤੁਹਾਡੀ  Glowing Skin  ਹੋ ਜਾਵੇਗੀ ਅਤੇ ਨਾਲ ਹੀ ਠੰਡਕ ਮਿਲ ਸਕਦੀ ਹੈ।


 14-3

(Sonam Malhotra)

Story You May Like