The Summer News
×
Saturday, 11 May 2024

ਜੇਕਰ ਸਰੀਰ ‘ਚ ਮਹਿਸੂਸ ਹੋਣ ਇਹ ਲੱਛਣ ਤਾਂ ਸਪੰਰਕ ਕਰੋ ਡਾਕਟਰ ਨਾਲ, ਹੋ ਸਕਦੀ ਹੈ ਦਿਲ ਦੀ ਬਿਮਾਰੀ

ਚੰਡੀਗੜ੍ਹ – ਦਿਲ ਦੀਆਂ ਬਿਮਾਰੀਆਂ ਅੱਜ ਦੇ ਇਸ ਸਮੇਂ ‘ਚ ਹਰ ਕਿਸੇ ਨੂੰ ਆਮ ਹੀ ਹੁੰਦੀਆਂ ਜਾ ਰਹੀਆਂ ਹਨ। ਜਿਸ ਪ੍ਰਕਾਰ ਦਾ ਅੱਜ ਦੇ ਸਮੇਂ ‘ਚ ਵਿਅਕਤੀ ਦਾ ਰਹਿਣ ਸਹਿਣ ਬਣ ਗਿਆ ਹੈ। ਉਸ ਤਰ੍ਹਾਂ ਦਿਲ ਦੀਆਂ ਬਿਮਾਰੀਆ ਹੋਣਾ ਆਮ ਗਲ ਹੈ। ਇਸ ਦੇ ਨਾਲ ਹੀ ਤੁਹਾਨੂੰ ਅਜਿਹੇ ਲੱਛਣਾ ਬਾਰੇ ਦੱਸਾਂਗੇ ਜੋ ਕਿ ਬਹੁਤ ਆਮ ਪਰ ਬੇਹੱਦ ਖਤਰਨਾਕ ਹਨ -


ਦਿਲ ਦੀਆਂ ਨਾੜੀਆ ਤਕ ਖੂਨ ਨਾ ਪਹੁੰਚਣਾ – ਦਿਲ ਦੀ ਬਿਮਾਰੀ ਦਾ ਪਹਿਲਾ ਲੱਛਣ ਖੂਨ ਦਾ ਦਿਲ ਤਕ ਪੂਰਾ ਨਾ ਪਹੁੰਚਣਾ। ਜਦੋਂ ਦਿਲ ਤੱਕ ਖੂਨ ਦੀ ਸਪਲਾਈ ਪੂਰੀ ਨਾ ਜਾਂਦੀ ਹੋਵੇ ਇਸ ਦੇ ਨਾਲ ਹਾਰਟ ਅਟੈੱਕ ਆਉਣ ਜਿਆਦਾ chances ਹੁੰਦੇ ਹਨ। ਇਸ ਦੇ ਮੁੱਖ ਲੱਛਣ ਪਹਿਲਾ ਤਾਂ ਛਾਤੀ ‘ਚ ਹਲਕਾ ਦਰਦ, ਛਾਤੀ ਦਬੀ ਹੋਈ ਮਹਿਸੂਸ ਕਰਨਾ, ਸਾਹ ਰੁੱਕ ਰੁੱਕ ਕੇ ਆਉਣਾ ਆਦਿ। ਇਹਨਾਂ ਲੱਛਣਾ ਤੋਂ ਪਤਾ ਲਗ ਸਕਦਾ ਹੈ ਕਿ ਕੋਈ ਦਿਲ ਦੀ ਬਿਮਾਰੀ ਨਾਲ ਪੀੜਤ ਹੈ।  


ਦਿਲ ਦੀ ਧੜਕਣ ਵਧਣਾ – ਦਿਲ ਦੀ ਧੜਕਣ ਦਾ ਅਚਾਨਕ ਵੱਧ ਜਾਣਾ ਇਹ ਆਮ ਗਲ ਨਹੀਂ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਜਦ ਅਜਿਹਾ ਹੁੰਦਾ ਹੈ ਇਸ ਦੇ ਲੱਛਣ ਬੇਚੈਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਚੱਕਰ ਆਉਣੇ, ਬੇਹੋਸ਼ੀ, ਸਾਹ ਲੈਣ ਵਿੱਚ ਔਖਾ ਹੁੰਦਾ ਹੈ।


ਦਿਲ ਦੀਆਂ ਮਾਸਪੇਸ਼ੀਆਂ ਦੀ ਵੀ ਬਿਮਾਰੀ ਹੁੰਦੀ ਹੈ। ਇਸ ਭਿਆਨਕ ਬਿਮਾਰੀ ਨੂੰ (Cardiomyopathy) ਕਹਿੰਦੇ ਹਨ। ਇਸ ਦੇ ਲੱਛਣ ਵੀ ਬਾਕੀਆਂ ਬਿਮਾਰੀਆਂ ਦੀ ਤਰ੍ਹਾ ਹੁੰਦੇ ਹਨ ਜਿਸ ‘ਚ ਸਿਰ ਦਾ ਚੱਕਰਾਉਣਾ, ਥਕਾਵਟ, ਕਸਰਤ ਜਾਂ ਆਰਾਮ ਕਰਨ ਵੇਲੇ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਣਾ, ਪੈਰਾਂ ਵਿੱਚ ਸੋਜ, ਗੋਡੇ, ਅਤੇ ਉਂਗਲਾਂ ‘ਚ ਦਰਦ ਹੋਣਾ ਆਦਿ।


ਦਿਲ ਦੇ 4 ਤਰ੍ਹਾਂ ਦੇ valves ਹੁੰਦੇ ਹਨ ਜੋ ਕਿ ਦਿਲ ਦੇ ਵਾਲਵ ਖੁੱਲ੍ਹਦੇ ਅਤੇ ਬੰਦ ਹੁੰਦੇ ਹਨ ਇਹ ਦੇਖਦੇ ਹਨ ਕਿ ਖੂਨ ਸਹੀ ਦਿਸ਼ਾ ਵਿੱਚ ਵਹਿੰਦਾ ਹੈ ਕੀ ਨਹੀਂ। ਜੇਕਰ ਇਹ ਸਹੀ ਤਰੀਕੇ ਨਾਲ ਕੰਮ ਨਾ ਕਰਨ ਤਾਂ ਦਿਲ ਦੇ ਵਾਲਵ ਵੀ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਚੱਕਰਾ ਆਉਣਾ, ਥਕਾਵਟ, ਕਸਰਤ ਜਾਂ ਆਰਾਮ ਕਰਨ ਵੇਲੇ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਣਾ, ਪੈਰਾਂ ਵਿੱਚ ਸੋਜ, ਗੋਡੇ, ਅਤੇ ਉਂਗਲਾਂ ‘ਚ ਦਰਦ ਹੋਣਾ ਆਦਿ।


 

Story You May Like