The Summer News
×
Monday, 13 May 2024

ਫਿਰੋਜ਼ਪੁਰ ਵਿੱਚ ਕਾਰ ਸਵਾਰ ਲੁਟੇਰੀ ਔਰਤਾਂ ਨੇ ਪੰਪ ਤੇ ਖੜੀ ਜਿਸ ਔਰਤ ਨੂੰ ਬਣਾਇਆ ਨਿਸ਼ਾਨਾ ਉਸਦਾ ਪਰਿਵਾਰ ਆਇਆ ਸਾਹਮਣੇ ਲੁੱਟ ਬਾਰੇ ਦੱਸੀ ਸਾਰੀ ਗੱਲਬਾਤ

ਫਿਰੋਜ਼ਪੁਰ ਵਿੱਚ ਕੁੱਝ ਕਿ ਔਰਤਾਂ ਨੇ ਵੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾਂ ਸ਼ੁਰੂ ਕਰ ਦਿੱਤਾ ਹੈ। ਤਾਜੀ ਘਟਨਾ ਫਿਰੋਜ਼ਪੁਰ ਦੇ ਸਮੁੰਦਰੀ ਪਟਰੋਲ ਪੰਪ ਤੇ ਵਾਪਰੀ ਹੈ। ਜਿਥੇ ਪਟਰੋਲ ਪਵਾਉਣ ਆਏ ਇੱਕ ਵਿਅਕਤੀ ਦੀ ਪਤਨੀ ਨੂੰ ਲੁਟੇਰੀਆਂ ਔਰਤਾਂ ਨੇ ਨਿਸ਼ਾਨਾ ਬਣਾਇਆ ਹੈ। ਜਿਨ੍ਹਾਂ ਨੇ ਪੰਪ ਤੇ ਖੜੀ ਔਰਤ ਨੂੰ ਮਿਲਣ ਲਈ ਬੁਲਾਇਆ ਅਤੇ ਫਿਰ ਉਸਦੇ ਹੱਥ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਉਤਾਰ ਫਰਾਰ ਹੋ ਗਈਆ।

 

 

ਫਿਰੋਜ਼ਪੁਰ ਵਿੱਚ ਹੁਣ ਔਰਤਾਂ ਨੇ ਹੀ ਔਰਤ ਨੂੰ ਬਣਾਇਆ ਨਿਸ਼ਾਨਾ ਸੋਨੇ ਦੀ ਲੁੱਟ ਕਰ ਹੋਈਆਂ ਫਰਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁੱਟ ਦੀ ਸ਼ਿਕਾਰ ਹੋਈ ਸੁਧਾ ਜੈਨ ਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਕਿਸੇ ਕੰਮ ਲਈ ਕੈਂਟ ਆਏ ਹੋਏ ਸਨ। ਅਤੇ ਜਦ ਉਸਦਾ ਪਤੀ ਆਪਣੀ ਐਕਟਿਵਾ ਵਿੱਚ ਤੇਲ ਪਵਾਉਣ ਲਈ ਸਮੁੰਦਰੀ ਪਟਰੋਲ ਪੰਪ ਤੇ ਰੁਕਿਆ ਤਾਂ ਪਾਸੇ ਖੜੀ ਉਸ ਕੋਲ ਇੱਕ ਸਵਿਫਟ ਕਾਰ ਰੁਕੀ ਅਤੇ ਉਸਨੂੰ ਇੱਕ ਔਰਤ ਨੇ ਮਿਲਣ ਲਈ ਇਸ਼ਾਰਾ ਕੀਤਾ ਜਦ ਉਹ ਉਸਦੇ ਕੋਲ ਗਈ ਤਾਂ ਪਿਛਲੀ ਸੀਟ ਤੇ ਬੈਠੀ ਇੱਕ ਔਰਤ ਨੇ ਕਿਹਾ ਕਿ ਤੇਰੀ ਸਹੇਲੀ ਤੈਨੂੰ ਮਿਲਣਾ ਚਾਹੁੰਦੀ ਹੈ। ਜਦ ਉਹ ਉਸਨੂੰ ਦੇਖਣ ਅੱਗੇ ਹੋਈ ਤਾਂ ਉਸ ਔਰਤ ਨੇ ਮਿਲਣ ਦੇ ਬਹਾਨੇ ਉਸਦੇ ਹੱਥ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਡੇਢ ਤੋਲੇ ਦੀਆਂ ਉਤਾਰ ਲਈਆ ਅਤੇ ਗੱਡੀ ਲੈਕੇ ਫਰਾਰ ਹੋ ਗਈਆ। ਉਨ੍ਹਾਂ ਮੰਗ ਕੀਤੀ ਹੈ। ਕਿ ਇਹਨਾਂ ਲੁਟੇਰੀ ਔਰਤਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।

 

 

ਪੀੜਿਤ ਔਰਤ ਦੇ ਪਤੀ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਾਰ ਸਵਾਰ ਛਾਤਰ ਮਹਿਲਾ ਲੁਟੇਰਿਆਂ ਜੋ ਕਾਰ ਵਿੱਚ ਸਵਾਰ ਸੀ ਮੇਰੀ ਪਤਨੀ ਨੂੰ ਆਵਾਜ਼ ਮਾਰੀ ਤੇ ਉਸ ਨੂੰ ਕਾਰ ਦੇ ਕੋਲ ਬੁਲਾਇਆ ਤਾਂ ਉਸ ਦੀ ਅੱਖਾਂ ਅੱਗੇ ਇੱਕ ਦਮ ਹਨੇਰਾ ਆ ਗਿਆ ਅਤੇ ਉਸ ਦੇ ਹੱਥ ਦੇ ਵਿੱਚ ਪਾਈ ਹੋਈ ਸੋਨੇ ਦੀ ਵੰਗ ਨੂੰ ਉਹ ਉਤਾਰ ਕੇ ਕਰਾਰ ਦੇ ਰਫੂ ਚੱਕਰ ਹੋ ਗਈਆਂ ਉਹਨਾਂ ਦੱਸਿਆ ਕਿ ਉਸ ਦੀ ਪਤਨੀ ਨੇ ਸੁੱਧ ਬੁੱਧ ਨਹੀਂ ਰਹੀ ਤੇ ਉਹ ਐਕਟੀਵਾ ਤੇ ਆਪਣੇ ਪਤੀ ਨਾਲ ਬੈਠ ਕੇ ਵਾਪਸ ਘਰ ਚਲੀ ਗਈ ਤਾਂ ਇਸ ਘਟਨਾ ਬਾਰੇ ਉਸ ਨੂੰ ਕੁਝ ਦੇਰ ਬਾਅਦ ਪਤਾ ਚੱਲਿਆ ਮਹਿਲਾ ਦੇ ਪਤੀ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਹਨਾਂ ਵੱਲੋਂ ਸੰਬੰਧਿਤ ਫਿਰੋਜਪੁਰ ਛਾਉਣੀ ਦੇ ਥਾਣੇ ਵਿੱਚ ਕਰਵਾ ਦਿੱਤੀ ਗਈ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਸ਼ਾਤਰ ਲੁਟੇਰੀ ਮਹਿਲਾਵਾਂ ਨੂੰ ਜਲਦ ਤੋਂ ਜਲਦ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਹੋ ਜਿਹੀ ਵਾਰਦਾਤ ਦਾ ਸ਼ਿਕਾਰ ਹੋਰ ਮਹਿਲਾਵਾਂ ਨਾ ਹੋਣ।

Story You May Like