The Summer News
×
Sunday, 19 May 2024

MP 'ਚ CM ਸ਼ਿਵਰਾਜ ਦੇ ਹੱਥਾਂ 'ਚ ਰਹੇਗੀ ਕਮਾਨ, ਛੱਤੀਸਗੜ੍ਹ 'ਚ ਗੋਮਤੀ ਸਾਈਂ ਸਭ ਤੋਂ ਅੱਗੇ, ਰਾਜਸਥਾਨ 'ਚ ਦੌੜ 'ਚ ਇਹ ਹਨ ਨਾਂ

ਨਵੀਂ ਦਿੱਲੀ: ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ 'ਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਤਿੱਖੀ ਚਰਚਾ ਚੱਲ ਰਹੀ ਹੈ। ਇਸ ਦੌਰਾਨ ਸੂਤਰਾਂ ਤੋਂ ਜਾਣਕਾਰੀ ਮਿਲੀ ਹੈਕਿ ਮੱਧ ਪ੍ਰਦੇਸ਼ 'ਚ ਸਿਰਫ਼ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੂੰ ਹੀ ਸੂਬੇ ਦੀ ਕਮਾਨ ਮਿਲ ਸਕਦੀ ਹੈ। ਉਥੇ ਹੀ ਛੱਤੀਸਗੜ੍ਹ 'ਚ ਗੋਮਤੀ ਸਾਈਂ ਦਾ ਨਾਂ ਸੀਐੱਮ ਦੇ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਸੀਐਮ ਅਹੁਦੇ ਲਈ ਅਰੁਣ ਸਾਵ ਓਪੀ ਚੌਧਰੀ ਅਤੇ ਵਿਸ਼ਨੂੰ ਦੇਵ ਸਾਲ ਦੇ ਨਾਂ ਵੀ ਚਰਚਾ ਵਿੱਚ ਹਨ। ਇਸ ਦੇ ਨਾਲ ਹੀ ਰਾਜਸਥਾਨ 'ਚ ਮੁੱਖ ਮੰਤਰੀ ਦੇ ਅਹੁਦੇ ਲਈ ਵਸੁੰਧਰਾ ਰਾਜੇ ਦਾ ਨਾਂ ਸਭ ਤੋਂ ਅੱਗੇ ਹੈ। ਜਦੋਂ ਕਿ ਓਮ ਮਾਥੁਰ, ਓਮ ਬਿਰਲਾ ਅਤੇ ਕੇਂਦਰੀ ਮੰਤਰੀ ਅਰਜੁਨਰਾਮ ਮੇਘਵਾਲ ਦੇ ਨਾਂ ਵੀ ਚਰਚਾ ਵਿੱਚ ਹਨ।


ਤੁਹਾਨੂੰ ਦੱਸ ਦੇਈਏ ਕਿ 17 ਨਵੰਬਰ ਨੂੰ ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ, ਜਿਸ ਦੇ ਨਤੀਜੇ 3 ਦਸੰਬਰ ਨੂੰ ਸਾਹਮਣੇ ਆਏ ਸਨ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਨੇ 160 ਸੀਟਾਂ ਜਿੱਤੀਆਂ ਸਨ। ਜਦੋਂਕਿ ਕਾਂਗਰਸ ਪਾਰਟੀ ਸਿਰਫ਼ 65 ਸੀਟਾਂ ਤੱਕ ਹੀ ਸੀਮਤ ਰਹੀ। ਮੱਧ ਪ੍ਰਦੇਸ਼ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਨੂੰ ਲੈਕੇ ਪਾਰਟੀ 'ਚ ਦਿਮਾਗੀ ਹਲਚਲ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਈ ਨਾਵਾਂ ਦੀ ਤੇਜ਼ੀ ਨਾਲ ਚਰਚਾ ਹੋ ਰਹੀ ਹੈ। ਜਿਸ ਵਿੱਚ ਸ਼ਿਵਰਾਜ ਸਿੰਘ ਚੌਹਾਨ ਦਾ ਨਾਮ ਸਭ ਤੋਂ ਅੱਗੇ ਹੈ।


ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ 'ਤੇ 25 ਨਵੰਬਰ ਨੂੰ ਵੋਟਿੰਗ ਹੋਈ ਸੀ ਜਿਸ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਗਏ ਸਨ। ਇਸ ਦੌਰਾਨ ਭਾਜਪਾ ਨੇ 115 ਸੀਟਾਂ ਜਿੱਤੀਆਂ। ਜਦਕਿ ਕਾਂਗਰਸ ਸਿਰਫ਼ 69 ਸੀਟਾਂ ਨਾਲ ਹੀ ਰਹਿ ਗਈ। ਭਾਜਪਾ ਲਈ ਰਾਜਸਥਾਨ ਵਿੱਚ ਸੀਐਮ ਦਾ ਐਲਾਨ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕਿਉਂਕਿ ਕਈ ਨਾਵਾਂ ਦੀ ਚਰਚਾ ਤੇਜ਼ੀ ਨਾਲ ਚੱਲ ਰਹੀ ਹੈ। ਹਾਲਾਂਕਿ ਇਸ ਚਰਚਾ 'ਚ ਵਸੁੰਧਰਾ ਰਾਜੇ ਸਭ ਤੋਂ ਅੱਗੇ ਹਨ। ਪਰ ਵਸੁੰਧਰਾ ਰਾਜੇ ਤੋਂ ਇਲਾਵਾ ਬਾਲਕਨਾਥ, ਓਮ ਬਿਰਲਾ ਅਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਦੇ ਨਾਂ ਵੀ ਚਰਚਾ ਵਿੱਚ ਹਨ।


 

Story You May Like