The Summer News
×
Monday, 13 May 2024

ਫਿਰੋਜ਼ਪੁਰ ਵਿੱਚ ਚੜ੍ਹਦੀ ਸਵੇਰ ਲੁੱ.ਟ ਖੋ.ਹ ਕਰਨ ਆਏ ਵਿਅਕਤੀਆਂ ਨੂੰ ਲੋਕਾਂ ਨੇ ਕੀਤਾ ਕਾਬੂ

ਫਿਰੋਜ਼ਪੁਰ  : ਫਿਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਲੁਟੇਰੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਸੇ ਦੇ ਚਲਦੇ ਫਿਰੋਜ਼ਪੁਰ ਦੇ ਅਜਾਦ ਚੌਂਕ ਦੇ ਨਜਦੀਕ ਲੋਕਾਂ ਨੇ ਲੁੱਟ ਖੋਹ ਕਰਨ ਆਏ ਵਿਅਕਤੀਆਂ ਨੂੰ ਕਾਬੂ ਕੀਤਾ ਹੈ।


ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਲੁਟੇਰਿਆਂ ਨੇ ਇੱਕ ਵਿਅਕਤੀ ਸੇਠੀ ਲੋਹੇ ਦੇ ਸਿਰ ਤੇ ਲੋਹੇ ਦੀ ਰਾੜ ਨਾਲ ਹਮਲਾ ਕਰ ਉਸਨੂੰ ਗੰਭੀਰ ਜਖਮੀ ਕਰ ਦਿੱਤਾ ਅਤੇ ਜਿਵੇਂ ਹੀ ਉਸਨੇ ਰੋਲਾ ਪਾਇਆ ਤਾਂ ਆਸ ਪਾਸ ਦੇ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਅਤੇ ਖੂਬ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ। ਅਜਿਹੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਜਿਨ੍ਹਾਂ ਤੇ ਪੁਲਿਸ ਨੂੰ ਰੋਕ ਲਗਾਉਣੀ ਚਾਹੀਦੀ ਹੈ।

Story You May Like