The Summer News
×
Friday, 10 May 2024

ਰੋਜ਼ਾਨਾ ਜ਼ਿੰਦਗੀ ‘ਚ ਇਸ ਫਲ ਨੂੰ ਕਰੋ ਸ਼ਾਮਲ, ਕਈ ਬੀਮਾਰੀਆਂ ਤੋਂ ਮਿਲੇਗਾ ਛੁਟਕਾਰਾ

ਚੰਡੀਗੜ੍ਹਕੀਵੀ ਫਲ ਸਿਹਤ ਲਈ ਬਹੁਤ ਫਾਇਦੇਮੰਦ ਹੈ। ਕੀਵੀ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਕੀਵੀ ਬਾਹਰੋਂ ਹਲਕੇ ਭੂਰੇ ਰੰਗ ਦੇ ਹੁੰਦੇ ਹਨ। ਇਹ ਕਈ ਬਿਮਾਰੀਆਂ ਨੂੰ ਦੂਰ ਕਰਨ ਦੀ ਤਾਕਤ ਰੱਖਦਾ ਹੈ। ਕੀਵੀ ਦੇ ਅੰਦਰ ਦਾ ਹਿੱਸਾ ਹਰਾ ਹੁੰਦਾ ਹੈ ਤੇ ਛੋਟੇ ਬੀਜ ਵੀ ਹੁੰਦੇ ਹਨ। ਆਓ ਦੱਸਦੇ ਹਾਂ ਕਿ ਤੁਹਾਨੂੰ ਕਿ ਕੀਵੀ ਨੂੰ ਖਾਣ ਦੇ ਕੀ ਹੁੰਦੇ ਹਨ ਫਾਇਦੇ


ਇਮਿਊਨਿਟੀ ਵਧਾਉਣਾ: ਕੀਵੀ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਕੀਵੀ ਵਿੱਚ ਮੌਜੂਦ ਵਿਟਾਮਿਨ ਸੀ ਸਰੀਰ ਵਿੱਚ ਸੈੱਲਾਂ ਨੂੰ ਫ੍ਰੀ ਰੈਡੀਕਲ ਨੁਕਸਾਨ ਤੋਂ ਬਚਾਉਂਦਾ ਹੈ। ਇਸ ਲਈ ਇਸ ਨੂੰ ਇਮਿਊਨ ਸਿਸਟਮ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।


ਬਲੱਡ ਪ੍ਰੈਸ਼ਰ ਨੂੰ ਕੰਟਰੋਲ: ਕੀਵੀ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਕੀਵੀ ਸਟ੍ਰੋਕ, ਹਾਰਟ ਅਟੈਕ ਆਦਿ ਵਰਗੇ ਖ਼ਤਰਿਆਂ ਤੋਂ ਬਚਾਉਣ ਵਿੱਚ ਵੀ ਮਦਦਗਾਰ ਹੈ। ਕੀਵੀ ਦੇ ਬੀਜਾਂ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ।  ਕੀਵੀ ਵਿੱਚ ਪਾਇਆ ਜਾਣ ਵਾਲਾ ਲੂਟੀਨ ਨਾਮਕ ਐਂਟੀਆਕਸੀਡੈਂਟ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।  


ਹੱਡੀਆਂ ਦੀ ਦੇਖਭਾਲ: ਕੀਵੀ ਜੋ ਹੱਡੀਆਂ ਦੇ ਨਵੇਂ ਸੈੱਲਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ। ਇਸ 'ਚ ਮੌਜੂਦ ਵਿਟਾਮਿਨ ਈ ਫੋਲੇਟ ਸਾਰੇ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ।


Skin ਲਈ ਚੰਗਾ: ਕੀਵੀ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਕੀਵੀ Skin ਦੀਆਂ ਸਮੱਸਿਆਵਾਂ ਨੂੰ ਦੂਰ ਭੱਜਾ ਦਿੰਦਾ ਹੈ।


ਵਾਲਾਂ ਲਈ ਚੰਗਾ: ਕੀਵੀ ਵਾਲਾਂ ਦੇ ਝੜਨ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਕੀਵੀ  ਬਲੱਡ ਸਰਕੁਲੇਸ਼ਨ 'ਚ ਮਦਦ ਕਰਦੇ ਹਨ ਤੇ ਵਾਲਾਂ ਨੂੰ ਵਧਾਉਂਦੇ ਹਨ। ਕੀਵੀ ਦੇ ਬੀਜ ਵਾਲਾਂ ਨੂੰ ਨਮੀ ਰੱਖਣ ਵਿੱਚ ਵੀ ਮਦਦ ਕਰਦੇ ਹਨ।


 

Story You May Like