The Summer News
×
Monday, 20 May 2024

ਲੁਧਿਆਣਾ ਸਰਕਾਰੀ ਕਾਲਜ 'ਚ ਸਾਬਕਾ ਸ਼ਾਹੀ ਇਮਾਮ ਦੀ ਜੀਵਨੀ 'ਤੇ ਕਿਤਾਬ ਦੀ ਘੁੰਡ ਚੁਕਾਈ

ਲੁਧਿਆਣਾ, 22 ਫਰਵਰੀ : ਬੀਤੇ ਦਿਨੀ ਲੁਧਿਆਣਾ 'ਚ ਟੀਮ 1699 ਵੱਲੋਂ ਵਿਸ਼ਵ ਇੰਟਰਫੇਥ ਹਫਤੇ ਦਾ ਸਮਾਪਤੀ ਸਮਾਗਮ ਸਾਬਕਾ ਸ਼ਾਹੀ ਇਮਾਮ ਪੰਜਾਬ ਮÏਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੂੰ ਸਮਰਪਿਤ ਕਰ ਲੁਧਿਆਣਾ ਐਸ. ਸੀ. ਡੀ ਸਰਕਾਰੀ ਕਾਲਜ 'ਚ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਜੀਵਨੀ 'ਤੇ ਆਧਾਰਿਤ ਕਿਤਾਬ ਦਾਸਤਾਨ-ਏ-ਮੁਜਾਹਿਦ ਦੀ ਘੁੰਡ ਚੁਕਾਈ ਕੀਤੀ ਗਈ|

 

ਇਸ ਮੌਕੇ 'ਤੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ, ਏਡੀਜੀਪੀ ਪੰਜਾਬ ਪੁਲਿਸ ਜਨਾਬ ਫੱਯਾਜ ਫਾਰੂਕੀ ਦੇ ਨਾਲ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਗੁਰਸਾਹਿਬ ਸਿੰਘ, ਪ੍ਰੋਫੈਸਰ ਵਿਨੈ ਸੋਫਤ, ਸਰਦਾਰ ਜਸਦੇਵ ਸਿੰਘ ਸੇਖੋਂ, ਸ. ਪਰਮਪਾਲ ਸਿੰਘ, ਮੁਹੰਮਦ ਮੁਸਤਕੀਮ ਅਹਿਰਾਰੀ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜੂਦ ਸਨ | ਇਸ ਮੌਕੇ 'ਤੇ ਮਰਹੂਮ ਸ਼ਾਹੀ ਇਮਾਮ ਪੰਜਾਬ ਮÏਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਜੀਵਨੀ 'ਤੇ ਕਿਤਾਬ ਲਿਖਣ ਵਾਲੇ ਮੌਲਾਨਾ ਮੁਹੰਮਦ ਆਰਿਫ ਕਾਸਮੀ ਨੇ ਕਿਹਾ ਕਿ ਮਰਹੂਮ ਸ਼ਾਹੀ ਇਮਾਮ ਦਾ ਜੀਵਨ ਸਾਡੇ ਸਭ ਲਈ ਪ੍ਰੇਰਨਾ ਦਾ ਸਰੋਤ ਹੈ | ਉਨ੍ਹਾਂ ਨੇ ਵੱਡੇ ਅਹੁਦੇ 'ਤੇ ਰਹਿੰਦੇ ਹੋਏ ਜਿਸ ਸਾਦਗੀ ਦੇ ਨਾਲ ਆਪਣਾ ਜੀਵਨ ਗੁਜਾਰਿਆ ਉਹ ਆਪਣੇ ਆਪ 'ਚ ਹੀ ਇੱਕ ਮਿਸਾਲ ਹੈ।

 

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਨੈ ਸੋਫਤ ਨੇ ਕਿਹਾ ਕਿ ਅੱਜ ਦਾ ਸਮਾਗਮ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੂੰ ਸਮਰਪਿਤ ਕਰਕੇ ਇੰਟਰਫੇਥ ਵੱਲੋ ਇੱਕ ਚੰਗਾ ਸੁਨੇਹਾ ਦਿੱਤਾ ਗਿਆ ਹੈ ਕਿਉਂਕਿ ਮÏਲਾਨਾ ਹਬੀਬ ਸਾਹਿਬ ਨੇ ਅਪਣਾ ਸਾਰਾ ਜੀਵਨ ਜਿੱਥੇ ਇਸਲਾਮ ਦੀ ਸੇਵਾ 'ਚ ਲਗਾਇਆ ਉਥੇ ਹੀ ਉਨ੍ਹਾਂ ਨੇ ਲੁਧਿਆਣਾ ਅਤੇ ਪੰਜਾਬ 'ਚ ਸਰਵ ਧਰਮ ਏਕਤਾ ਲਈ ਹਮੇਸ਼ਾ ਹੀ ਵਿਸ਼ੇਸ਼ ਯੋਗਦਾਨ ਦਿੱਤਾ ਹੈ, ਸ਼੍ਰੀ ਵਿਨੈ ਸੋਫਤ ਨੇ ਕਿਹਾ ਕਿ ਅੱਜ ਉਹ ਸਾਡੇ 'ਚ ਨਹੀਂ ਹਨ ਲੇਕਿਨ ਉਹਨਾਂ ਦੇ ਸਪੁੱਤਰ ਮੌਜੂਦਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਉਹਨਾਂ ਦੇ ਟੀਚੇ ਨੂੰ ਕੁੱਝ ਇਸ ਤਰ੍ਹਾਂ ਸੰਭਾਲਿਆ ਹੈ ਕਿ ਸਮਾਜ ਨੂੰ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ | ਸਰਦਾਰ ਗੁਰਸਾਹਿਬ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮੌਲਾਨਾ ਹਬੀਬ ਉਰ ਰਹਿਮਾਨ ਆਪਣੇ ਪਰਿਵਾਰ ਵਾਂਗ ਹੀ ਪਿਆਰ ਕਰਦੇ ਸਨ, ਸਾਨੂੰ ਸਭ ਨੂੰ ਸਰਵ-ਧਰਮ ਏਕਤਾ ਅਤੇ ਪਿਆਰ ਦਾ ਪਾਠ ਉਹਨਾਂ ਨੇ ਹੀ ਪੜਾਇਆ | ਇਸ ਮÏਕੇ 'ਤੇ ਕਿਤਾਬ ਦੀ ਘੁੰਡ ਚੁਕਾਈ ਕਰਦੇ ਹੋਏ ਆਈਪੀਐਸ ਫੱਯਾਜ ਫਾਰੂਕੀ ਐਡਮਿਨੀਸਟੇਟਰ ਪੰਜਾਬ ਵਕਫ ਬੋਰਡ ਨੇ ਕਿਹਾ ਕਿ ਚੰਗੇ ਲੋਕਾਂ ਦਾ ਜੀਵਨ ਲੋਕਾਂ ਲਈ ਮਿਸਾਲ ਹੁੰਦਾ ਹੈ, ਫਾਰੂਕੀ ਨੇ ਕਿਹਾ ਕਿ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ ਇਹਨਾਂ ਨੂੰ ਪੰਜਾਬ ਅਤੇ ਦੇਸ਼ ਭਰ 'ਚ ਸਾਰੇ ਲੋਕ ਸਤਿਕਾਰ ਦੇ ਨਾਲ ਯਾਦ ਕਰਦੇ ਹਨ|

 

ਕੈਬਿਨੇਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਹਾਨ ਅਜਾਦੀ ਘੁਲਾਟੀ ਪਰਿਵਾਰ ਦੇ ਮੁੱਖੀ ਅਤੇ ਸ਼ਾਹੀ ਇਮਾਮ ਪੰਜਾਬ ਮਰਹੂਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਪੰਜਾਬ ਦੀ ਏਕਤਾ ਅਤੇ ਭਾਈਚਾਰੇ ਲਈ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਹਨਾਂ ਕਿਹਾ ਕਿ ਭਾਰਤ ਦੀ ਜੰਗ-ਏ- ਆਜ਼ਾਦੀ 'ਚ ਲੁਧਿਆਣਾ ਦੇ ਇਸ ਪਰਿਵਾਰ ਦਾ ਯੋਗਦਾਨ ਅਨਮੋਲ ਹੈ | ਉਹਨਾਂ ਕਿਹਾ ਕਿ ਸਰਵ ਧਰਮ ਏਕਤਾ ਸਮੇਂ ਦੀ ਜ਼ਰੂਰਤ ਹੈ | ਬੈਂਸ ਨੇ ਕਿਹਾ ਕਿ ਅੱਜ ਦੇਸ਼ 'ਚ ਨਫਰਤ ਦੇ ਰੌਲੇ 'ਚ ਮੁਹਬੱਤ ਦੀ ਇਸ ਦੁਕਾਨ ਦਾ ਹੋਣਾ ਵੱਡੀ ਗੱਲ ਹੈ, ਅਜਿਹੀਆਂ ਮੁਹਬੱਤ ਦੀਆਂ ਦੁਕਾਨਾਂ ਹਰ ਗਲੀ-ਨੁੱਕੜ 'ਤੇ ਹੋਣੀਆਂ ਚਾਹੀਦੀਆਂ ਹਨ | ਇਸ ਮੌਕੇ 'ਤੇ ਦਵਿੰਦਰ ਨਾਗੀ ਅਤੇ ਸ਼ਾਹ ਮੁਹੰਮਦ ਲੁਧਿਆਣਵੀ, ਹਾਰੂਨ ਲੁਧਿਆਣਵੀ ਨੇ ਮਹਿਮਾਨਾਂ ਦਾ ਸਵਾਗਤ ਵੀ ਕੀਤਾ |

Story You May Like