The Summer News
×
Monday, 20 May 2024

ਚਾਰ ਦਿਨ ਚੱਲੇ ਫੁੱਟਬਾਲ ਮੈਚ ਵਿੱਚ ਜੰਡਿਆਲਾ ਗੁਰੂ ਦੀ ਟੀਮ ਜੇਤੂ 

ਭਵਾਨੀਗੜ, 20 ਫਰਵਰੀ : ਚੜਦੀ ਕਲਾ ਸਪੋਰਟਸ ਕਲੱਬ ਜੰਡਿਆਲਾ ਗੁਰੂ ਵੱਲੋ ਸੱਤਵਾਂ ਫੁੱਟਬਾਲ ਮੈਚ ਕਰਵਾਇਆ ਗਿਆ। ਚਾਰ ਦਿਨ ਚੱਲੇ ਇਸ ਮੈਚ ਵਿੱਚ ਪੂਰੇ ਜਿਲੇ ਵਿੱਚੋ 32 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਜੰਡਿਆਲਾ ਗੁਰੂ ਅਤੇ ਬਿਆਸ ਦੀਆਂ ਟੀਮਾਂ ਵਿੱਚ ਖੇਡਿਆ ਗਿਆ। ਜਿਸ ਵਿੱਚ ਜੰਡਿਆਲਾ ਗੁਰੂ ਦੀ ਟੀਮ ਨੇ ਬਿਆਸ ਦੀ ਟੀਮ ਨੂੰ 1.0 ਨਾਲ ਹਰਾਇਆ।


ਇਸ ਮੌਕੇ ਮੁੱਖ ਮਹਿਮਾਨ ਵੱਜੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਸੇਸ਼ ਤੌਰ ਤੇ ਪਹੰਚੇ ਅਤੇ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਸ਼ੀਲਡਾਂ ਦੇ ਕੇ ਉਹਨਾ ਦੀ ਹੌਸਲਾ ਅਫਜਾਈ ਕੀਤੀ ! ਇਸ ਮੌਕੇ ਜੰਡਿਆਲਾ ਗੁਰੂ ਦੀ ਜੇਤੂ ਟੀਮ ਨੂੰ 31000 ਰੁਪੈ ਅਤੇ ਬਿਆਸ ਦੀ ਟੀਮ ਨੂੰ 21 ਹਜਾਰ ਦਾ ਨਕਦ ਇਨਾਮ ਅਤੇ ਸੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।

Story You May Like