The Summer News
×
Tuesday, 30 April 2024

ਬਰਸਾਤ ਦੇ ਮੌਸਮ ਵਿੱਚ ਹੋ ਰਹੀਆ ਵੱਧ ਘਟਨਾਵਾਂ ਨੂੰ ਰੋਕ ਸਕਦਾ ਹੈ ਸਿਰਫ ਇੱਕ ਆਲੂ, ਜਾਣੋ ਕਿਵੇਂ

ਚੰਡੀਗੜ੍ਹ : ਮਾਨਸੂਨ ਦਾ ਸਮਾਂ ਚੱਲ ਰਿਹਾ ਹੈ। ਇਹ ਮੌਸਮ ਕਾਫੀ ਸੁਹਾਵਣਾ ਹੁੰਦਾ ਹੈ ਅਕਸਰ ਲੋਕ ਬਰਸਾਤ ਦੇ ਮੌਸਮ ਵਿੱਚ ਹੀ ਘੁਮਣ ਜਾਂਦੇ ਹਨ। ਗੱਡੀ ਚਲਾਉਣ ਸਮੇਂ ਤੇਜ਼ ਬਾਰਿਸ਼ ਕਾਰਨ ਜਾਂ ਧੁੰਦ ਕਰਕੇ ਸ਼ੀਸ਼ੇ ਵਿੱਚ ਧੁੰਦ ਜਾਂ ਬਾਰਿਸ਼ ਦਾ ਪਾਣੀ ਇਕੱਠਾ ਹੋ ਜਾਂਦਾ ਹੈ। ਜਿਸ ਕਾਰਨ ਗੱਡੀ ਦੇ ਸ਼ੀਸ਼ੇ ਉੱਤੇ ਇੱਕ ਪਰਤ ਜੰਮ ਜਾਂਦੀ ਹੈ। ਜਿਸ ਕਾਰਨ ਬਹੁਤ ਸਾਰੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਮੁਸ਼ਕਿਲ ਦਾ ਹੱਲ ਤੁਹਾਡੇ ਘਰ ਵਿੱਚ ਹੀ ਹੈ, ਜੀਂ ਹਾਂ ਸਹੀ ਸਮਝਿਆਂ ਤੁਸੀਂ ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਘਰੇਲੂ ਨੁਕਸਾ ਆਲੂ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਆਲੂ ਕਿਵੇਂ ਤੁਹਾਡੀ ਗੱਡੀ ਵਿੱਚ ਧੁੰਦ ਅਤੇ ਜਮ੍ਹਾਂ ਪਾਣੀ ਨੂੰ ਸਾਫ ਕਰ ਸਕਦਾ ਹੈ। 


ਆਉ ਜਾਂਦੇ ਹਾਂ ਕਿ ਕਿਵੇਂ ਇੱਕ ਆਲੂ ਦੇ ਸੇਵਨ ਕਰਨ ਨਾਲ ਸੜਕ ਹਾਦਸੇ ਘੱਟ ਜਾਣ। ਆਲੂ ਖਾਣ ਲਈ ਹੀ ਨਹੀਂ ਸਗੋਂ ਇਹ ਗੱਡੀ ਦੇ ਲਈ ਵੀ ਬੇਹੱਦ ਲਾਭਦਾਇਕ ਹੈ। ਇਸ ਦਾ ਸੇਵਨ ਗੱਡੀ ਦੇ ਸ਼ੀਸ਼ੇ ਵਿੱਚ ਜਮੀ ਧੁੰਦ ਨੂੰ ਖਤਮ ਕਰਨ ਲਈ ਹੁੰਦਾ ਹੈ। ਦੱਸ ਦੇਈਏ ਕਿ ਆਲੂ ਵਿੱਚ carbohydrate ਅਤੇ starch ਦੀ ਕਾਫੀ ਮਾਤਰਾ ਹੁੰਦੀ ਹੈ। ਗੱਡੀ ਦੇ ਸ਼ੀਸੇ ਵਿੱਚ ਆਲੂ ਰਗੜਣ ਨਾਲ ਇੱਕ clear layer ਜੰਮ ਜਾਂਦੀ ਹੈ। ਇਹ ਕੰਮ ਕਰਨ ਨਾਲ ਧੁੰਦ ਜਾਂ ਬਾਰਿਸ਼ ਦਾ ਪਾਣੀ ਜੰਮਦਾ ਨਹੀਂ ਅਤੇ ਗੱਡੀ ਦੇ glass ਦੀ visuality clear ਹੋ ਜਾਂਦੀ ਹੈ। ਇਸ ਨਾਲ ਸੜਕ ਦੁਰਘਟਨਾਵਾਂ ਤੋਂ ਬੱਚ ਸਕਦੇ ਹੋ। ਜਦ ਤੁਸੀਂ ਆਲੂ ਨੂੰ ਸ਼ੀਸ਼ੇ ਵਿੱਚ ਰਗੜੋਗੇ ਤਾਂ ਗੱਡੀ ਦੇ ਸ਼ੀਸ਼ੇ ਦੇ ਉੱਪਰ ਪਾਣੀ ਨਹੀਂ ਰੁੱਕੇਗਾ। ਆਲੂ ਦੀ layer ਲਗਾਉਣ ਨਾਲ ਪਾਣੀ ਆਸਾਨੀ ਨਾਲ ਤਿਲਕ ਜਾਂਦਾ ਹੈ, ਜਿਸ ਕਾਰਨ ਸ਼ੀਸ਼ੇ ਬਿਲਕੁਲ ਸਾਫ ਰਹਿੰਦੇ ਹਨ। 


 

Story You May Like