The Summer News
×
Sunday, 12 May 2024

ਹਲਦੀ ਵਾਲਾ ਪਾਣੀ ਪੀਣ ਦਾ ਜਾਣੋ ਕੀ ਹੈ ਸਹੀ ਵਕਤ, ਮਿਲੇਗਾ ਕਈ ਬਿਮਾਰੀਆਂ ਤੋਂ ਛੁਟਕਾਰਾ

ਚੰਡੀਗੜ੍ਹ : ਹਲਦੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਹਲਦੀ ਦੀ ਵਰਤੋਂ ਹਰ ਤਰ੍ਹਾਂ ਦੇ ਭੋਜਨ ਵਿਚ ਕੀਤੀ ਜਾਂਦੀ ਹੈ। ਇਸ ਨਾਲ ਸੁਆਦ ਤਾਂ ਦੁਗਣਾ ਹੁੰਦਾ ਹੀ ਹੈ ਨਾਲ ਹੀ ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਦੂਰ ਰਹਿੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸਿਰਫ ਹਲਦੀ ਖਾਣ ਦੇ ਦੁਗਣੇ ਫਾਇਦੇ ਹੁੰਦੇ ਹਨ। ਜੀ ਹਾਂ ਹਲਦੀ ਨੂੰ ਸਿਰਫ ਗਰਮ ਪਾਣੀ ਵਿਚ ਪਾ ਕੇ ਪੀਣ ਨਾਲ ਵੀ ਸਰੀਰ ਵਿਚੋਂ ਕਈ ਬਿਮਾਰੀਆ ਦੂਰ ਰਹਿੰਦੀਆਂ ਹਨ। ਹਲਦੀ ਦਵਾਈ ਦੀ ਤਰ੍ਹਾ ਵੀ ਇਸਤੇਮਾਲ ਕੀਤੀ ਜਾਂਦੀ ਹੈ। ਜਦ ਵੀ ਕੋਈ ਬਿਮਾਰ ਹੁੰਦਾ ਹੈ ਜਾਂ ਫਿਰ ਕੋਈ ਗਹਿਰੀ ਸੱਟ ਲੱਗ ਜਾਵੇ ਤਾਂ ਹਲਦੀ ਵਾਲਾ ਦੁੱਧ ਹੀ ਪੀਣ ਨੂੰ ਦਿੱਤਾ ਜਾਂਦਾ ਹੈ। ਪਰ ਸਭ ਤੋਂ ਵੱਧ  ਫਾਇਦੇਮੰਦ ਹਲਦੀ ਵਾਲਾ ਪਾਣੀ ਹੀ ਦੱਸਿਆ ਗਿਆ ਹੈ।


6-1


ਹਲਦੀ ਵਾਲੇ ਪਾਣੀ ਦੇ ਪੀਣ ਦੇ ਫਾਇਦੇ


 ਹਲਦੀ ਵਾਲਾ ਪਾਣੀ ਦੇ ਪੀਣ ਦੇ ਨਾਲ ਸਰੀਰ ਵਿਚ ਕਈ ਪ੍ਰਕਾਰ ਦੀਆਂ ਬਿਮਾਰੀਆ  ਦੂਰ ਹੁੰਦੀਆਂ ਹਨ। ਦਸ ਦਈਏ ਕਿ ਹਲਦੀ ਵਾਲਾ ਪਾਣੀ ਜੋੜਾਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਸਰੀਰ ਵਿਚ ਕਿਥੇ ਵੀ ਜਖਮ ਹੋਵੇ ਉਸ ਨੂੰ ਵੀ ਠੀਕ ਕਰਦਾ ਹੈ। ਇਸ ਨਾਲ ਗਠੀਆ ਵਰਗੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾ ਸਕਦਾ ਹੈ।


6-4


ਹਲਦੀ 'ਚ ਐਂਟੀਸੈਪਟਿਕ, ਐਂਟੀਬੈਕਟੀਰੀਅਲ ਵਰਗੇ ਗੁਣ ਪਾਏ ਜਾਂਦੇ ਹਨ। ਇਹ ਸਰੀਰ ਵਿਚ ਇਮਿਊਨਿਟੀ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ।  ਸਰੀਰ ਵਿਚ ਜੇਕਰ ਕਿੱਥੇ ਇਨਫੈਕਸ਼ਨ ਹੋ ਜਾਵੇ ਤਾਂ ਉਸ ਨਾਲ ਲੜਨ 'ਚ ਵੀ ਮਦਦ ਕਰ ਸਕਦਾ ਹੈ।  ਹਲਦੀ ਦੇ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਇਸ ਨਾਲ ਮੁਹਾਸੇ ਦੀ ਸਮੱਸਿਆ ਤੋਂ ਬਚਾਅ ਹੋ ਸਕਦਾ ਹੈ।


6-3


ਹਲਦੀ ਦਾ ਪਾਣੀ ਅਜਿਹਾ ਰਾਮਬਾਣ ਇਲਾਜ ਹੈ ਜੋ  ਕਿ ਕੈਂਸਰ ਵਰਗੀ ਬਿਮਾਰੀ ਨਾਲ ਵੀ ਲ+ ੜ ਸਕਦਾ ਹੈ। ਕਿਉਂਕਿ ਇਸ ਵਿਚ ਕਰਕਿਊਮਨ ਜਾਂਦਾ ਹੈ। ਜੇਕਰ ਕਿਸੇ ਦਾ ਵਜਨ ਨਹੀਂ ਘੱਟ ਰਿਹਾ ਹੈ ਜਾਂ ਫਿਰ ਉਸ ਨੂੰ ਭਾਰ ਘਟਾਉਣ ਵਿਚ ਸਮੱਸਿਆ ਹੋ ਰਹੀ ਹੈ ਤਾਂ ਉਹ ਸਵੇਰੇ ਹਲਦੀ ਵਾਲੇ ਪਾਣੀ ਦਾ ਸੇਵਨ ਕਰੇ ਸਰੀਰ ਵਿਚ ਅਸਰ ਦੇਖਣ ਨੂੰ ਮਿਲ ਸਕਦਾ ਹੈ।


6-5


ਹਲਦੀ ਦਾ ਪਾਣੀ ਨੂੰ ਪੀਣ ਦਾ ਤਰੀਕਾ


ਹਲਦੀ ਵਾਲਾ ਪਾਣੀ ਸਰੀਰ ਲਈ ਬਹੁਤ ਹੀ ਵਧੀਆ ਸਾਬਿਤ ਹੋਇਆ ਹੈ। ਪਹਿਲਾਂ ਤਾਂ ਇਕ ਗਲਾਸ ਪਾਣੀ ਗਰਮ ਕਰੋ, ਇਸ ਤੋਂ ਬਾਅਦ ਉਸ ਵਿਚ ਅੱਧਾ ਚਮਚ ਹਲਦੀ ਪਾਓ ਅਤੇ ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਹਲਦੀ ਵਾਲੇ ਪਾਣੀ ਨੂੰ ਚੰਗੀ ਤਰ੍ਹਾ ਨਾਲ ਉਬਾਲ ਲਵੋ। ਫਿਰ ਇਸ ਨੂੰ  ਕੱਪ ਵਿੱਚ ਛਾਣ ਕੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਰੋਜਾਨਾ ਸਵੇਰੇ ਇਸ ਦਾ ਸੇਵਨ ਕਰੋ। ਤੁਹਾਨੂੰ ਆਪਣੇ ਆਪ ਹੀ ਫਿਰਕ ਦਿਖਾਈ ਦੇਵੇਗਾ।


 (Sonam Malhotra)

Story You May Like