The Summer News
×
Monday, 20 May 2024

ਲੁਧਿਆਣਾ : ਗਣੇਸ਼ ਚਤੁਰਥੀ ਦੇ ਪਵਿੱਤਰ ਤਿਉਹਾਰ ਦਾ ਦੂਜਾ ਦਿਨ ਰਿਹਾ ਯਾਦਗਾਰੀ

ਲੁਧਿਆਣਾ: (ਇਕਬਾਲ ਹੈਪੀ) ਜਨਕਪੁਰੀ 'ਚ ਸਥਿਤ ਹਰੀਸ਼ ਬੇਦੀ ਚੌਂਕ 'ਚ ਰਿਧਿ ਸਿੱਧੀ ਪੰਡਾਲ ਚ ਬਾਬਾ ਗਣਪਤੀ ਸੇਵਾ ਸੰਘ ਵਲੋਂ ਗਣੇਸ਼ ਚਤੁਰਥੀ ਦੇ ਪਵਿੱਤਰ ਤਿਉਹਾਰ ਸਬੰਧੀ ਚੱਲ ਰਹੇ 32ਵੇਂ ਰਾਜ ਪੱਧਰੀ ਗਣਪਤੀ ਮਹੋਤਸਵ 'ਚ ਗਣਪਤੀ ਬੱਪਾ ਮੌਰੀਆ ਦੇ ਜੈਕਾਰਿਆਂ ਨਾਲ ਪੰਡਾਲਮ ਗੂੰਜ ਉਠਿਆ। ਦੂਜੇ ਦਿਨ ਰਿੱਧੀ ਸਿੱਧੀ ਪੰਡਾਲ ਵਿੱਚ ਬੈਠੇ ਸ਼ਰਧਾਲੂਆਂ ਨੇ ਓਥੇ ਬਿਰਾਜਮਾਨ ਪੰਜਾਬ ਦੇ ਰਾਜਾ ਸਿੱਧੀ ਵਿਨਾਇਕ ਗਣਪਤੀ ਦੇ ਰੂਪ ਵਿੱਚ ਦਰਸ਼ਨ ਕੀਤੇ।


ਇਹ ਦਰਬਾਰ ਸ਼ਰਧਾਲੂਆਂ ਲਈ ਮੁੱਖ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਥੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੰਜਾਬ ਦੇ ਰਾਜੇ ਦੇ ਦਰਬਾਰ ਵਿੱਚ ਮੱਥਾ ਟੇਕਣ ਅਤੇ ਲੱਡੂ ਭੇਟ ਕਰਨ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਮੁਖ ਮਹਿਮਾਨ ਵਜੋਂ ਪਹੁੰਚੇ ਪਤਵੰਤੇ ਸੱਜਣਾ ਨੇ ਸ੍ਰੀ ਗਨਪਤੀ ਜੀ ਦਾ ਅਸ਼ੀਰਵਾਦ ਲਿਆ ਤੇ ਇਸਤੋਂ ਬਾਅਦ ਸੰਘ ਪ੍ਰਧਾਨ ਹਨੀ ਬੇਦੀ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਉਥੇ ਹੀ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਪਤਵੰਤੇ ਸੱਜਣਾ ਨੇ ਲੋਕਾਂ ਨੂੰ ਸ੍ਰੀ ਗਣੇਸ਼ ਚਤੁਰਥੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ|


380b8a25-5aef-46be-8293-b5675ae8a8fc


ਗਣਪਤੀ ਮਹੋਤਸਵ ਦੇ ਦੂਜੇ ਦਿਨ ਭਗਵਾਨ ਸ੍ਰੀ ਗਣਪਤੀ ਜੀ ਦੀ ਸ਼ਾਮ ਦੀ ਆਰਤੀ ਵਿੱਚ ਸੰਘ ਪ੍ਰਧਾਨ ਹਨੀ ਬੇਦੀ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਭਗਵਾਨ ਗਣਪਤੀ ਰਿਧੀ-ਸਿੱਧੀ ਦੀ ਪੂਜਾ ਅਰਚਨਾ ਕੀਤੀ ਅਤੇ ਇਸ ਦੇ ਨਾਲ ਹੀ ਪੰਡਿਤ ਰਾਜ ਕੁਮਾਰ ਬ੍ਰਜਵਾਸੀ ਦੀ ਰਹਿਨੁਮਾਈ ਹੇਠ ਪ੍ਰਸਿੱਧ ਵਿਦਵਾਨ ਪੰਡਿਤਾਂ ਨੇ ਰਿੱਧੀ-ਸਿੱਧੀ ਦੇ ਸ਼ੁਭ ਲਾਭ ਲਈ ਪੂਜਾ ਅਰਚਨਾ ਕੀਤੀ |

Story You May Like