The Summer News
×
Thursday, 16 May 2024

G-20 ਸੰਮੇਲਨ ਕਾਰਨ 300 ਤੋਂ ਵੱਧ ਟਰੇਨਾਂ ਰੱਦ, ਰੇਲਵੇ ਨੇ ਕਈ ਟਰੇਨਾਂ ਨੂੰ ਕੀਤਾ ਡਾਇਵਰਟ : ਵੇਖੋ ਸੂਚੀ

ਦਿੱਲੀ : ਉੱਤਰੀ ਰੇਲਵੇ ਨੇ 300 ਤੋਂ ਵੱਧ ਇੰਟਰਸਿਟੀ ਅਤੇ ਐਕਸਪ੍ਰੈਸ ਟਰੇਨਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦਾ ਸੰਚਾਲਨ 9-10 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਕਾਰਨ ਪ੍ਰਭਾਵਿਤ ਹੋਵੇਗਾ। ਇੱਕ ਅਧਿਕਾਰਤ ਬਿਆਨ ਚ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਚੱਲ ਰਹੀਆਂ ਸਲਾਹਾਂ ਦੇ ਮੱਦੇਨਜ਼ਰ ਇਨ੍ਹਾਂ ਟਰੇਨਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਹੈ ਜਾਂ 8 ਤੋਂ 11 ਸਤੰਬਰ ਦਰਮਿਆਨ ਇਨ੍ਹਾਂ ਦੇ ਰੂਟ ਜਾਂ ਟਿਕਾਣਿਆਂ ਨੂੰ ਬਦਲ ਦਿੱਤਾ ਗਿਆ ਹੈ।


ਬਿਆਨ ਦੇ ਅਨੁਸਾਰ, ਯਾਤਰੀਆਂ ਦੀ ਅਸੁਵਿਧਾ ਨੂੰ ਘਟਾਉਣ ਲਈ, ਜੰਮੂ ਤਵੀ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ, ਤੇਜਸ ਰਾਜਧਾਨੀ ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ, ਵਾਰਾਣਸੀ-ਨਵੀਂ ਦਿੱਲੀ ਐਕਸਪ੍ਰੈਸ ਸਮੇਤ 70 ਟਰੇਨਾਂ ਦੇ ਰੁਕਣ ਲਈ ਵਾਧੂ ਸਟੇਸ਼ਨ ਨਿਰਧਾਰਤ ਕੀਤੇ ਗਏ ਹਨ।


ਬਿਆਨ ਮੁਤਾਬਕ 36 ਟਰੇਨਾਂ ਦੇ ਰਵਾਨਗੀ ਅਤੇ ਮੰਜ਼ਿਲ ਸਟੇਸ਼ਨਾਂ ਨੂੰ ਬਦਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਜੀ-20 ਸੰਮੇਲਨ ਦੌਰਾਨ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ ਤੇ ਤਿੰਨ ਟਰੇਨਾਂ ਨਹੀਂ ਰੁਕਣਗੀਆਂ। ਰੇਲਵੇ ਦੇ ਇੱਕ ਅਧਿਕਾਰੀ ਨੇ ਕਿਹਾ, ਜਿਨ੍ਹਾਂ ਲੋਕਾਂ ਨੇ ਇਸ ਮਿਆਦ ਦੇ ਦੌਰਾਨ ਯਾਤਰਾ ਕਰਨ ਦੀ ਯੋਜਨਾ ਬਣਾਈ ਹੈ, ਉਨ੍ਹਾਂ ਨੂੰ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਟ੍ਰੇਨ ਦੇ ਸਮੇਂ ਅਤੇ ਰੂਟਾਂ ਦੀ ਪਹਿਲਾਂ ਤੋਂ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Story You May Like