The Summer News
×
Monday, 13 May 2024

ਫਿਰੋਜ਼ਪੁਰ ਵਿੱਚ ਹੁਣ ਚੱਪੇ ਚੱਪੇ ਤੇ ਰਹੇਗੀ ਨਜਰ ਪੂਰੇ ਸ਼ਹਿਰ ਵਿੱਚ ਲੱਗ ਰਹੇ ਸੀਸੀਟੀਵੀ ਕੈਮਰੇ

ਫਿਰੋਜ਼ਪੁਰ- ਫਿਰੋਜ਼ਪੁਰ ਵਿੱਚ ਹੋ ਰਹੀਆਂ ਲੁੱਟਾ ਖੋਹਾਂ ਅਤੇ ਚੋਰੀਆਂ ਨੂੰ ਲੈਕੇ ਲਗਾਤਾਰ ਲੋਕਾਂ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਸਨ। ਕਿ ਸ਼ਹਿਰ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸਨੂੰ ਧਿਆਨ ਵਿੱਚ ਰੱਖਦੇ ਹੋ ਹੁਣ ਪੂਰੇ ਸ਼ਹਿਰ ਨੂੰ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਪੂਰੇ ਸ਼ਹਿਰ ਵਿੱਚ ਚੱਪੇ ਚੱਪੇ ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਜਿਸ ਦਾ ਉਦਘਾਟਨ ਅੱਜ ਆਪ ਦੇ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਕੀਤਾ ਗਿਆ ਹੈ।

 

ਇਸ ਦੌਰਾਨ ਗੱਲਬਾਤ ਕਰਦਿਆਂ ਵਿਧਾਇਕ ਰਣਬੀਰ ਭੁੱਲਰ ਨੇ ਕਿਹਾ ਇਹਨਾਂ ਕੈਮਰਿਆਂ ਨਾਲ ਜਿਥੇ ਚੋਰੀਆਂ ਅਤੇ ਲੁੱਟਾਂ ਖੋਹਾਂ ਤੇ ਰੋਕ ਲੱਗੇਗੀ ਉਥੇ ਹੀ ਇਹ ਕੈਮਰੇ ਪੁਲਿਸ ਦੀ ਵੀ ਮਦਦ ਕਰਨਗੇ ਅਤੇ ਪੁਲਿਸ ਕੰਟਰੋਲ ਰੂਮ ਤੋਂ ਸ਼ਹਿਰ ਦੇ ਚੱਪੇ ਚੱਪੇ ਤੇ ਨਜਰ ਰੱਖ ਸਕੇਗੀ ਉਨ੍ਹਾਂ ਕਿਹਾ ਇਸ ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਤਾਂ ਕਿ ਸ਼ਹਿਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਉਨ੍ਹਾਂ ਇਹ ਸੀਸੀਟੀਵੀ ਕੈਮਰੇ ਤਕਰੀਬਨ ਪੂਰੇ ਜਿਲ੍ਹੇ ਅੰਦਰ ਲਗਾਏ ਜਾਣਗੇ ਪਰ ਇਸਦੀ ਸ਼ੁਰੂਆਤ ਸ਼ਹਿਰ ਤੋਂ ਕੀਤੀ ਗਈ ਹੈ।

 

Story You May Like