The Summer News
×
Wednesday, 15 May 2024

ਪੰਜਾਬੀਆਂ ਨੂੰ ਅੱਜ ਇੱਕ ਹੋਰ ਮਿਲਣ ਵਾਲਾ ਹੈ ਵੱਡਾ ਤੋਹਫਾ, ਐਲਾਨ ਜਲਦੀ ਹੀ ਕੀਤਾ ਜਾਵੇਗਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਿੱਖਿਆ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਜਾ ਰਹੇ ਹਨ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਵਿੱਚ ਬਣੇ ਸਕੂਲ ਆਫ ਐਮੀਨੈਂਸ ਤੋਂ ਕੀਤੀ ਜਾਵੇਗੀ, ਜਿਸ ਨੂੰ ਅੱਜ ਲੋਕ ਅਰਪਣ ਕੀਤਾ ਜਾਵੇਗਾ।


ਇਸ ਸਬੰਧੀ ਅੱਜ ਰਣਜੀਤ ਐਵੀਨਿਊ ਵਿਖੇ ਆਮ ਆਦਮੀ ਪਾਰਟੀ ਵੱਲੋਂ ਵੱਡੀ ਰੈਲੀ ਕੀਤੀ ਗਈ ਹੈ, ਜਿਸ 'ਚ ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸ਼ਿਰਕਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਕੇਜਰੀਵਾਲ ਅੱਜ ਯਾਨੀ 13 ਤੋਂ 15 ਸਤੰਬਰ ਤੱਕ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਉਹ ਕਈ ਅਹਿਮ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵੱਡੇ-ਵੱਡੇ ਵਾਅਦੇ ਵੀ ਪੂਰੇ ਕਰਨਗੇ।


21ਵੀਂ ਸਦੀ ਦੇ ਹੁਨਰ ਅਤੇ ਮੁਹਾਰਤ ਵਾਲੇ ਸਕੂਲ
ਆਧੁਨਿਕ ਫਰਨੀਚਰ ਨਾਲ ਲੈਸ ਕਲਾਸਰੂਮ
ਪ੍ਰੈਕਟੀਕਲ ਸਿਖਲਾਈ ਦੇ ਨਾਲ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ
ਕਿਤਾਬਾਂ ਦੇ ਵਧੀਆ ਸੰਗ੍ਰਹਿ ਦੇ ਨਾਲ ਲਾਇਬ੍ਰੇਰੀ
ਆਰਟੀਫੀਸ਼ੀਅਲ ਇੰਟੈਲੀਜੈਂਸ, ਐਨੀਮੇਸ਼ਨ, ਵੈੱਬ ਡਿਜ਼ਾਈਨ ਅਤੇ ਵਿਦੇਸ਼ੀ ਭਾਸ਼ਾ ਦੇ ਹੁਨਰ ਸਮੇਤ ਵਿਆਪਕ ਸਿਖਲਾਈ
ਉੱਚ ਗੁਣਵੱਤਾ ਵਾਲੀਆਂ ਖੇਡਾਂ ਦੀਆਂ ਸਹੂਲਤਾਂ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਆਰਾਮਦਾਇਕ ਮਾਹੌਲ

Story You May Like