The Summer News
×
Friday, 10 May 2024

ਭਿਆਨਕ ਸੜਕ ਹਾਦਸਾ: 9 ਲੋਕਾਂ ਦੀ ਇੱਕੋ ਸਮੇਂ ਹੋਈ ਮੌਤ, ਇਲਾਕੇ ‘ਚ ਮਾਤਮ : ਵੀਡੀਓ

ਪਟਿਆਲਾ: ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਉੱਤਰਾਖੰਡ ਦੇ ਰਾਮਨਗਰ ਇਲਾਕੇ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਸਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ, ਸਾਰੇ ਲੋਕ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇੱਕੋ ਇਲਾਕੇ ਦੇ ਰਹਿਣ ਵਾਲੇ ਹਨ।


ਜਾਣਕਾਰੀ ਮੁਤਾਬਕ ਕਰੀਬ 10 ਲੋਕ ਕਾਰ ‘ਚ ਸਵਾਰ ਹੋ ਕੇ ਨੈਨੀਤਾਲ ਜਾ ਰਹੇ ਸਨ, ਜਿੱਥੇ ਰਸਤੇ ‘ਚ ਉਨ੍ਹਾਂ ਦਾ ਹਾਦਸਾ ਹੋ ਗਿਆ, ਜਿਸ ‘ਚੋਂ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਲੜਕੀ ਗੰਭੀਰ ਜ਼ਖਮੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਇੱਕ ਛੋਟੀ ਬੱਚੀ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਤਰਾਖੰਡ ਦੇ ਰਾਮਨਗਰ ਇਲਾਕੇ ‘ਚੋਂ ਲੰਘਦੇ ਸਮੇਂ ਸੜਕ ‘ਤੇ ਪਾਣੀ ਆ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ 9 ਲੋਕਾਂ ਨੂੰ ਲੈ ਕੇ ਜਾ ਰਹੀ ਕਾਰ ਨਦੀ ਵਿੱਚ ਜਾ ਡਿੱਗੀ ਅਤੇ ਇਹ ਦਰਦਨਾਕ ਹਾਦਸਾ ਵਾਪਰਿਆ।


ਜਦੋਂ ਪੱਤਰਕਾਰਾਂ ਨੇ ਪਟਿਆਲਾ ਪਹੁੰਚ ਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਗੱਡੀ ਵਿਚ ਸਵਾਰ ਸਾਰੇ ਲੋਕ ਵੱਖ-ਵੱਖ ਪਰਿਵਾਰਾਂ ਨਾਲ ਸਬੰਧਤ ਸਨ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਿਹਾ ਜਾ ਰਿਹਾ ਹੈ ਕਿ ਕਿਸੇ ਨੇ ਆਪਣਾ ਪੁੱਤਰ ਗੁਆ ਲਿਆ ਹੈ ਅਤੇ ਕਿਸੇ ਨੇ ਆਪਣੀ ਧੀ ਨੂੰ ਗੁਆ ਦਿੱਤਾ ਹੈ।



Story You May Like