The Summer News
×
Tuesday, 21 May 2024

ਸੜਕ ਤੇ ਤੜਫਦਾ ਰਿਹਾ ਖੂਨ ਨਾਲ ਲੱਥਪੱਥ ਨੌਜਵਾਨ, ਕਿਸੇ ਨੇ ਨਹੀਂ ਦਿਖਾਈ ਇਨਸਾਨੀਅਤ

ਫਾਜਿਲਕਾ, 12 ਦਸੰਬਰ । ਫਾਜਿਲਕਾ ਫਿਰੋਜਪੁਰ ਹਾਈਵੇ ਤੇ ਪਿੰਡ ਰਾਣਾ ਮੌੜ ਦੇ ਨੇੜੇ ਸੜਕ ਹਾਦਸਾ ਵਾਪਰਿਆ, ਵਿਆਹ ਸਮਾਗਮ ਤੇ ਆਏ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੇ ਨਾਲ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹੈ ਕਿ ਨੌਜਵਾਨ ਦੇ ਉੱਪਰ ਟ੍ਰੈਕਟਰ ਚੜ੍ਹ ਗਿਆ ਤਾਂ ਖੂਨ ਨਾਲ ਲਥਪਥ ਹੋਇਆ ਨੌਜਵਾਨ ਹਾਈਵੇ ਤੇ ਤੜਫ ਰਿਹਾ ਸੀ। ਜਿਸ ਨੂੰ ਕਿਸੇ ਨੇ ਨਹੀਂ ਚੁੱਕਿਆ ਤੇ ਨਾ ਹੀ ਕਿਸੇ ਨੇ ਇਨਸਾਨੀਅਤ ਦਿਖਾਈ ਤਾਂ ਮੋਕੇ ਤੋਂ ਲੰਘ ਰਹੇ ਬੀਐਸਐਫ ਦੇ ਜਵਾਨਾਂ ਦੀ ਨਜ਼ਰ ਪਈ ਤਾਂ ਤੁਰੰਤ ਉਹਨਾਂ ਵੱਲੋਂ ਇੱਕ ਗੱਡੀ ਨੂੰ ਰੋਕ ਕੇ ਜ਼ਖਮੀ ਨੌਜਵਾਨ ਨੂ ਸਰਕਾਰੀ ਹਸਪਤਾਲ ਲਿਆਂਦਾ ਗਿਆ। ਹਾਲਾਕਿ ਡਾਕਟਰ ਦਾ ਕਹਿਣੈ ਕਿ ਕਾਫੀ ਸਮੇਂ ਪਹਿਲਾਂ ਦਾ ਐਕਸੀਡੈਂਟ ਹੋਇਆ। ਜਿਸ ਕਰਕੇ ਨੌਜਵਾਨ ਦਾ ਕਾਫੀ ਖੂਨ ਵਹਿ ਗਿਆ ਹੈ, ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ਼ ਰੈਫਰ ਕਰ ਦਿੱਤਾ ਗਿਆ। ਪਰ ਦੁੱਖ ਦੀ ਖ਼ਬਰ ਇਹ ਰਹੀ ਕਿ ਫ਼ਰੀਦਕੋਟ ਲਿਜਾਂਦੇ ਵਕਤ ਰਾਸਤੇ ਵਿੱਚ ਨੌਜਵਾਨ ਨੇ ਦਮ ਤੋੜ ਦਿੱਤਾ ਹੈ।

Story You May Like