The Summer News
×
Monday, 20 May 2024

ਮੂਸੇਵਾਲਾ ਦੇ ਪਿਤਾ ਨਾਲ ਮਿਲਣ ਪਹੁੰਚੇ ਸਾਬਕਾ ਮੁੱਖ ਮੰਤਰੀ ਨੂੰ ਪੁਲੀਸ ਨੇ ਰਿਸੀਵ ਕਰਵਾਏ ਸੰਮਨ

ਚੰਡੀਗੜ੍ਹ : ਬਲਕੌਰ ਸਿੰਘ ਨੂੰ ਮਿਲਣ ਗਏ ਚੰਨੀ ਨੂੰ ਪੁਲੀਸ ਨੇ ਰਿਸੀਵ ਸੰਮਨ ਕਰਵਾਏ। ਚੰਨੀ ਨੂੰ 12 ਜਨਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਿੱਤੇ। ਚੰਨੀ ਵਿਰੁੱਧ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਵਿਚ ਪ੍ਰਚਾਰ ਕਰਨ ਮੌਕੇ ਧਾਰਾ 188 ਤਹਿਤ ਕੇਸ ਦਰਜ ਹੋਇਆ ਸੀ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਲੰਘੀ ਰਾਤ ਮਾਨਸਾ ਵਿਖੇ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਹੋਇਆ ਸੀ। ਚੰਨੀ ਨੇ ਵਿਦੇਸ਼ ਤੋਂ ਆਉਂਦਿਆਂ ਹੀ ਬਲਕੌਰ ਸਿੰਘ ਨੂੰ ਮਿਲ ਕੇ ਅਫਸੋਸ ਕੀਤਾ। ਚੰਨੀ ਨੇ ਬਲਕੌਰ ਸਿੰਘ ਨਾਲ ਕਤਲ ਦੇ ਕੁਝ ਪੱਖਾਂ ਉਪਰ ਵੀ ਵਿਚਾਰਾਂ ਕੀਤੀਆਂ। ਚੰਨੀ ਨੇ ਚੋਣਾਂ ਦੌਰਾਨ ਬਤੌਰ CM ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਸੀ।

Story You May Like