The Summer News
×
Friday, 10 May 2024

Food poisoning – ਗਰਮੀਆਂ ‘ਚ ਜ਼ਿਆਦਾ ਹੁੰਦੀ ਹੈ ਫੂਡ ਪੁਆਇਜ਼ਨਿੰਗ ਤਾਂ ਜਾਣੋ ਕੀ ਹੈ ਇਸ ਦਾ ਮੁੱਖ ਕਾਰਨ

ਚੰਡੀਗੜ੍ਹ (ਸੋਨਮ ਮਲਹੋਤਰਾ) -  ਗਰਮੀਆਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਖਾਣਾ ਪੱਚਜਾ ਨਹੀਂ ਹੈ। ਇਸ ਦੇ ਨਾਲ ਉਹਨਾਂ ਨੂੰ Food poisoning ਵਰਗੀ ਬਿਮਾਰੀ ਕਾਫੀ ਤੰਗ ਕਰਦੀ ਹੈ। ਇਹ ਆਮ ਗੱਲ ਹੈ Food poisoning ਹਰ ਕਿਸੇ ਨੂੰ ਆਸਾਨੀ ਨਾਲ ਹੋ ਜਾਂਦੀ ਹੈ। ਇਹ ਜ਼ਿਆਦਾਤਰ ਗਰਮੀਆਂ ਵਿੱਚ ਹੀ ਕਿਉਂ ਹੁੰਦੀ ਹੈ ਇਹ ਸਵਾਲ ਸਾਰੀਆਂ ਦੇ ਮੰਨ ਵਿੱਚ ਹੋਵੇਗਾ ਕਿ ਅਜਿਹਾ ਕਿਉਂ ਹੁੰਦਾ ਹੈ।


7-2


Food poisoning ਦੀ ਇਸ ਤਰ੍ਹਾ ਕਰੋ ਪਛਾਣ


Food poisoning ਦੀ ਪਛਾਣ ਕਰਨਾ ਆਸਾਨ ਹੈ, ਜੇਕਰ ਤੁਹਾਨੂੰ ਪੇਟ ‘ਚ ਲਗਾਤਾਰ ਦਰਦ ਹੋ ਰਿਹਾ ਹੋਵੇ ਤੇ ਨਾਲ ਹੀ ਉਲਟੀਆਂ ਲੱਗ ਜਾਣ,  ਸਿਰ ਦਰਦ ਵੀ ਹੋ ਰਿਹਾ ਹੋਵੇ ਤਾਂ ਸਮਝੋ ਤੁਸੀਂ ਇਸ ਦੇ ਸ਼ਿਕਾਰ ਹੋ ਗਏ ਹੋ। ਇਸ ਮੌਕੇ ‘ਤੇ ਤੁਹਾਨੂੰ ਤੁਰੰਤ ਡਾਕਟਰ ਤੋਂ ਚੈੱਕਅੱਪ ਕਰਵਾਉਣਾ ਚਾਹੀਦਾ ਹੈ।  ਇਸ ਦੇ ਨਾਲ ਫਿਰ ਵੀ ਆਰਾਮ ਨਾ ਆ ਰਿਹਾ ਹੋਵੇ ਤਾਂ ਤੁਸੀਂ ਘਰੇਲੂ ਨੁਸਖਿਆਂ ਵੀ ਅਪਣਾ ਸਕਦੇ ਹੋ :-


7-1


ਜਾਣੋ ਕਿਵੇਂ Food poisoning ਨੂੰ ਕਿਵੇਂ ਰੋਕਿਆ ਜਾਵੇ


ਦਸ ਦਈਏ ਕਿ ਸਭ ਤੋਂ ਪਹਿਲੀ ਗਲ ਹੈ ਕਿ ਭੋਜਨ ਨੂੰ ਸਹੀ ਤਰੀਕੇ ਨਾਲ ਪਕਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਫਾਸਟ ਫੂਡ ਜੇਕਰ ਗਰਮੀਆਂ ਵਿੱਚ ਜ਼ਿਆਦਾ ਖਾਂਦੇ ਹੋ ਤਾਂ ਇਸ ਨੂੰ ਵੀ ਬੰਦ ਕਰ ਦਿਓ। ਫਰਿੱਜ ਵਿੱਚ 2 ਜਾਂ 3 ਦਿਨਾਂ ਦਾ ਪਿਆ ਹੋਇਆ ਭੋਜਨ ਨਾ ਖਾਓ।  ਜੇਕਰ ਕੋਈ ਵਿਅਕਤੀ ਬਿਮਾਰ ਹੈ ਤਾਂ ਉਸ ਦਾ ਛੂਹਿਆ ਹੋਇਆ ਭੋਜਨ ਨਾ ਖਾਓ। ਕਿਸੇ ਚਾਕੂ ਨਾਲ ਤੁਸੀਂ ਕੁੱਝ ਭੋਜਨ ਕੱਟ ਰਹੇ ਹੋ ਤਾਂ ਉਸ ਨੂੰ ਸਾਫ ਸੁਥਰੀ ਚੀਜ਼ ਨਾਲ ਕੱਟੋਂ। ਸਾਫ਼ ਸੁਥਰ ਤਰੀਕੇ ਨਾਲ ਖਾਣਾ ਪਕਾਉਣਾ ਚਾਹੀਦਾ ਹੈ। ਖਾਣਾ ਪਕਾਉਣ ਵਾਲਾ ਤੇਲ ਜੇਕਰ ਵਰਤੀਆਂ ਹੋਇਆ ਹੈ ਤਾਂ ਉਸ ਦੀ ਵਾਰ-ਵਾਰ ਵਰਤੋਂ ਨਾ ਕੀਤੀ ਜਾਵੇਂ। ਇਸ ਦੇ ਨਾਲ ਹੀ ਜੇਕਰ ਤੁਸੀਂ ਬਿਮਾਰ ਹੋ ਜਾਂ ਫਿਰ ਤੁਹਾਡੇ ਪੇਟ ਠੀਕ ਨਹੀਂ ਹੈ ਤਾਂ ਤੁਹਾਨੂੰ ਬਾਹਰਲਾ ਖਾਣਾ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਦਸ ਦਈਏ ਕਿ ਬਿਲਕੁਲ ਤਾਜ਼ਾ ਤੇ ਚੰਗੀ ਤਰ੍ਹਾ ਪਕਿਆ ਹੋਇਆ ਭੋਜਨ ਕਰਨਾ ਚਾਹੀਦਾ ਹੈ।

Story You May Like