The Summer News
×
Monday, 20 May 2024

76537 ਘਰੇਲੂ ਬਿਜਲੀ ਖਪਤਕਾਰਾਂ ਦਾ ਬਿੱਲ ਜ਼ੀਰੋ, ਲਗਭਗ 115138319 ਰੁਪਏ ਦੀ ਮੁਫਤ ਬਿਜਲੀ ਦੀ ਮਿਲੀ ਸਹੂਲਤ

ਸ੍ਰੀ ਮੁਕਤਸਰ ਸਾਹਿਬ 26 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਬਿੱਲਾਂ ਦੀ ਮੁਆਫੀ ਨਾਲ ਸ੍ਰੀ ਮੁਕਤਸਰ ਸਾਹਿਬ ਪਾਵਰ ਕਾਮ ਡਵੀਜਨ ਦੇ ਲਗਭਗ 76537. ਘਰੇਲੂ ਬਿਜਲੀ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ ਅਤੇ ਲਾਭਪਾਤਰੀਆਂ ਨੂੰ ਲਗਭਗ 115138319. ਰੁਪਏ ਦੀ ਮੁਫਤ ਬਿਜਲੀ ਦੀ ਸਹੂਲਤ ਮਿਲੀ ਹੈ।


ਪਾਵਰ ਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਜਨਵਰੀ 2023 ਤੋਂ 31 ਮਾਰਚ 2023 ਤੱਕ ਦੇ ਆਂਕੜਿਆਂ ਬਾਰੇ ਮਿਲੀ ਜਾਣਕਾਰੀ ਅਨੁਸਾਰ ਪ੍ਰਤੀ ਬਿੱਲ ਸਾਈਕਲ 600 ਯੂਨਿਟ ਬਿਜਲੀ ਖਪਤ ਕਰਨ ਵਾਲੇ ਉਪਭੋਗਤਾ ਨੂੰ ਜ਼ੀਰੋ ਬਿਜਲੀ ਬਿੱਲ ਆ ਰਿਹਾ ਹੈ। ਵਿੱਤੀ ਸਾਲ 2022-23 ਦੇ ਚੋਥੀ ਤਿਮਾਹੀ ਦੇ ਵੇਰਵੇ ਅਨੁਸਾਰ ਘਰੇਲੂ ਬਿਜਲੀ ਖਪਤਕਾਰ ਇਸ ਡਵੀਜਨ ਵਿੱਚ ਪੰਜਾਬ ਸਰਕਾਰ ਦੀ ਮੁਫਤ ਬਿਜਲੀ ਯੋਜਨਾ ਦਾ ਲਾਭ ਪ੍ਰਾਪਤ ਕਰ ਰਹੇ ਹਨ।


ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾ ਨੂੰ ਇਹ ਵੱਡੀ ਰਾਹਤ ਨਿਰੰਤਰ ਦਿੱਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਪਾਵਰ ਕਾਮ ਨੂੰ ਅਦਾ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਭਾਵ ਹਰ ਦੋ ਮਹੀਨੇ ਦੇ ਬਿੱਲ ਸਾਈਕਲ ਤੇ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ, ਜਿਸ ਦਾ ਸਿੱਧੇ ਤੌਰ ਤੇ ਘਰੇਲੂ ਬਿਜਲੀ ਖਪਤਕਾਰ ਨੂੰ ਲਾਭ ਮਿਲੇਗਾ।


ਸਰਕਾਰ ਬਣਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਇਹ ਵੱਡਾ ਤੋਹਫਾ ਦੇ ਕੇ ਘਰੇਲੂ ਬਿਜਲੀ ਖਪਤਕਾਰਾ ਦਾ ਮਾਲੀ ਬੋਝ ਘੱਟ ਕੀਤਾ ਹੈ। ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ, ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਸਹੂਲਤ ਦਾ ਕੇਵਲ ਸ੍ਰੀ ਮੁਕਤਸਰ ਸਾਹਿਬ ਪਾਵਰ ਕਾਮ ਡਵੀਜਨ ਮੁਕਤਸਰ ਸਾਹਿਬ  ਖਪਤਕਾਰਾਂ ਨੇ ਸਾਲ 2022-23 ਦੀ ਚੋਥੀ ਤਿਮਾਹੀ ਵਿੱਚ ਲਾਭ ਹਾਸਲ ਕੀਤਾ ਅਤੇ ਲਗਭਗ 115138319 ਰੁਪਏ ਦਾ ਵਿੱਤੀ ਲਾਭ ਸਿੱਧੇ ਤੌਰ ਤੇ ਘਰੇਲੂ ਬਿਜਲੀ ਖਪਤਕਾਰਾ ਨੂੰ ਮਿਲਿਆ। 

Story You May Like