The Summer News
×
Monday, 20 May 2024

ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ , ਸਕੂਲ ਵਿੱਚੋਂ ਅੱਠ ਪ੍ਰਜੈਕਟ ਸਮੇਤ ਐਲਈਡੀ ਅਤੇ ਹੋਰ ਸਾਮਾਨ ਕੀਤਾ ਚੋਰੀ

ਬਟਾਲਾ : ਜਿਲ੍ਹਾ ਗੁਰਦਾਸਪੁਰ 'ਚ ਪਿਛਲੇ ਸਮੇ ਤੋਂ ਲਗਾਤਾਰ ਚੋਰਾਂ ਵਲੋਂ ਸਰਕਾਰੀ ਸਕੂਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਐਸਾ ਹੀ ਮਾਮਲਾ ਸਾਮਣੇ ਆਇਆ ਕਸਬਾ ਹਰਚੋਵਾਲ ਦੇ ਸੀਨੀਅਰ ਸਕੈਂਡਰੀ ਸਮਾਰਟ ਸਰਕਾਰੀ ਸਕੂਲ ਚ ਜਿਥੇ ਬੀਤੀ ਰਾਤ ਚੋਰਾਂ ਨੇ ਇਸ ਸਕੂਲ ਨੂੰ ਬਣਾਇਆ ਨਿਸ਼ਾਨਾ ,ਸਕੂਲ ਦੇ ਚੌਕੀਦਾਰ ਨੂੰ ਬੰਦੀ ਬਣਾ ਸਕੂਲ ਵਿੱਚੋਂ ਅੱਠ ਪ੍ਰਜੈਕਟ ਸਮੇਤ ਐਲਈਡੀ ,ਸੀਪੀਯੂ ਸੀਸੀਟੀਵੀ ਕੈਮਰਾ ਅਤੇ ਹੋਰ ਸਾਮਾਨ ਕੀਤਾ ਚੋਰੀ | ਜ਼ਿਕਰਯੋਗ ਹੈ ਕਿ ਸਕੂਲ ਤੋਂ ਸੌ ਮੀਟਰ ਦੂਰੀ ਤੇ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਵੀ ਚੋਰੀ ਦੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ।


ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਤ 11 ਵਜੇ ਚੌਕੀਦਾਰ ਬੀਰਾ ਮਸੀਹ ਦਾ ਫੋਨ ਆਇਆ ਸੀ ਕਿ ਸਕੂਲ ਵਿੱਚ 10 ਤੋਂ 13 ਅਣਪਛਾਤੇ ਬੰਦੇ ਆਏ ਜਿਨ੍ਹਾਂ ਵੱਲੋਂਉਸ ਨੂੰ ਬੰਦੀ ਬਣਾ ਕੇ ਸਕੂਲ ਦੀਆਂ ਚਾਬੀਆਂ ਖੋਹ ਲਈਆਂ ਗਈਆਂ ਅਤੇ ਸਕੂਲ ਵਿੱਚੋਂ ਸਾਰਾ ਸਮਾਨ ਚੋਰੀ ਕਰ ਕੇ ਲੈ ਗਏ ਉਨ੍ਹਾਂ ਕਿਹਾ ਕਿ ਅਸੀਂ ਚੌਂਕੀਦਾਰ ਨੂੰ ਕਿਹਾ ਕਿ ਉਹ ਇਸ ਦੀ ਰਿਪੋਰਟ ਚੌਕੀ ਹਰਚੋਵਾਲ ਵਿਚ ਦਰਜ ਕਰਵਾਏ ਪਰ ਉਸ ਵੱਲੋਂਨਹੀਂ ਕਰਵਾਈ ਗਈ ਜੋ ਕਿ ਸਕੂਲ ਪ੍ਰਸ਼ਾਸ਼ਨ ਵਲੋਂ ਅੱਜ ਸਵੇਰੇ ਪੁਲਿਸ ਨੂੰ ਇਸ ਵਾਰਦਾਤ ਦੀ ਸੂਚਨਾ ਦਿਤੀ ਗਈ ਹੈ | ਉਧਰ ਪੁਲਿਸ ਥਾਣਾ ਹਰਗੋਬਿੰਦਪੁਰ ਦੇ ਤਹਿਤ ਪੁਲਿਸ ਚੌਕੀ ਹਰਚੋਵਾਲ ਦੇ ਇੰਚਾਰਜ ਸਰਵਣ ਸਿੰਘ ਨੇ ਦੱਸਿਆ ਕਿ ਵਾਰਦਾਤ ਬੀਤੀ ਰਾਤ ਦੀ ਹੈ ਅਤੇ ਜਦਕਿ ਸਕੂਲ ਪ੍ਰਸ਼ਾਸ਼ਨ ਵਲੋਂ ਉਹਨਾਂ ਨੂੰ ਸਵੇਰੇ ਸ਼ਕਾਇਤ ਦਰਜ ਕਾਰਵਾਈ ਗਈ ਹੈ ਅਤੇ ਜਦਕਿ ਉਹਨਾਂ ਵਲੋਂ ਰਿਪੋਰਟ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਚੋਂਕੀ ਇੰਚਾਰਜ ਸਰਵਣ ਸਿੰਘ ਨੇ ਦਾਅਵਾ ਕੀਤਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


 

Story You May Like