The Summer News
×
Friday, 10 May 2024

ਮਿਸ਼ਨ ਸਵੀਪ ਤਹਿਤ..ਵੋਟਾਂ ਪਾਉਣ ਲਈ ਘੋੜ ਸਵਾਰਾ ਨੇ ਦਿੱਤਾ ਹੋਕਾ

ਅੱਜ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਵੋਟਾਂ ਪਾਉਣ ਸਬੰਧੀ ਲਾਮਬੰਦ ਕਰਨ ਲਈ ਮਿਸਨ ਸਵੀਪ ਤਹਿਤ ਸਰਹੱਦੀ ਪਿੰਡ ਡੇਹਰੀਵਾਲ ਕਿਰਨ ਤੋਂ ਨੌਜਵਾਨ ਗੁਰਦੀਪ ਸਿੰਘ ਬਾਜਵਾ ਘੋੜੀਆਂ ਦੇ ਮਾਲਕ ਦੀ ਅਗਵਾਈ ਵਿੱਚ ਪਿੰਡ ਪਿੰਡ ਹੋਕਾ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਇਸ ਮੌਕੇ ਐਸਡੀਐਮ  ਕਲਾਨੌਰ ਜਯੋਤ ਮਨਾ ਸਿੰਘ  ਵੱਲੋਂ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੌਜਵਾਨਾਂ ਸਮੇਤ ਮਿਸਨ ਸਵੀਪ ਤਹਿਤ ਸਪਤ ਗ੍ਰਹਿਣ ਕੀਤੀ ਗਈ ਤੇ ਇਨਾਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਮਤਦਾਨ ਕਰਕੇ ਦੇਸ਼ ਦੀ ਭਵਿੱਖ ਲਈ ਚੰਗੇ ਉਮੀਦਵਾਰ ਚੁਣਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਤੇ ਪਿੰਡ ਪਿੰਡ ਹੌਕਾ ਦੇਣ ਲਈ ਵੱਡੀ ਗਿਣਤੀ ਵਿੱਚ ਘੋੜ ਸਵਾਰਾਂ ਨੇ ਹਿੱਸਾ ਲਿਆਂ ਇਹ ਘੋੜ ਸਵਾਰਾ ਦਾ ਕਾਫਲਾ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਹਰੀਵਾਲ ਕਿਰਨ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਰਾਹੀਂ ਹੁੰਦੇ ਹੋਏ ਇਹ ਘੋੜ ਸਵਾਰ ਰਾਈਡਿੰਗ ਕਾਫਲਾ ਸੱਚਖੰਡ ਤਪ ਅਸਥਾਨ ਭਗਵਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਦਰਬਾਰ ਬੋਹੜ ਵਡਾਲਾ ਵਿਖੇ ਸਮਾਪਤ ਹੋਈਆ।

 

 

ਇਸ ਮੌਕੇ ਗੱਲਬਾਤ ਦੌਰਾਨ ਨੌਜਵਾਨ ਗੁਰਦੀਪ ਸਿੰਘ ਬਾਜਵਾ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦੇ ਚੰਗੇ ਨਾਗਰਿਕ ਬਣਨ ਅਤੇ ਨਸ਼ਿਆਂ ਵਰਗੀਆਂ ਭਿਆਨਕ ਆਦਤਾਂ ਨੂੰ ਛੱਡ ਕੇ ਘੋੜੀਆਂ ਰੱਖਣ ਅਤੇ ਇਹਨਾਂ ਚੋਣਾਂ ਵਿੱਚ ਬਿਨਾਂ ਕਿਸੇ ਲਾਲਚ ਤੋਂ ਆਪਣੀ ਵੋਟ ਦਾ ਸਹੀ ਮਤਦਾਨ ਕਰਕੇ ਚੰਗੇ ਲੀਡਰਾਂ ਨੂੰ ਚੁਣਨ ਅਤੇ ਚੰਗੇ ਦੇਸ ਦਾ ਨਿਰਮਾਣ ਕਰਣ ।

Story You May Like