The Summer News
×
Thursday, 16 May 2024

ਕੀ ਨਵੀਂ ਟੈਕਸ ਪ੍ਰਣਾਲੀ ਘੱਟ ਇਨਕਮ ਵਾਲੇ ਲੋਕਾਂ ਲਈ ਰਹੇਗੀ ਫਾਇਦੇਮੰਦ?

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਪੇਸ਼ ਆਮ ਬਜਟ ਵਿਚ 7.5 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਸੈਲਰੀਡ ਵਿਅਕਤੀਆਂ ਲਈ, ਟੈਕਸ ਨਵੀਂ ਵਿਵਸਥਾ ਦੇ ਤਹਿਤ ਪ੍ਰਭਾਵੀ ਤੌਰ 'ਤੇ ਜ਼ੀਰੋ ਹੋਵੇਗਾ। ਇਸ ਨਵੀਂ ਵਿਵਸਥਾ ਵਿੱਚ 50 ਹਜ਼ਾਰ ਰੁਪਏ ਦੀ ਮਿਆਰੀ ਕਟੌਤੀ ਦੇ ਨਾਲ-ਨਾਲ 7 ਲੱਖ ਰੁਪਏ ਤੱਕ ਦੀ ਆਮਦਨੀ ਲਈ 25 ਹਜ਼ਾਰ ਰੁਪਏ ਤੱਕ ਦੀ ਛੋਟ ਦੇ ਕਾਰਨ ਹੈ।


ਹਾਲਾਂਕਿ, ਜੇਕਰ ਅਜਿਹੇ ਵਿਅਕਤੀ 50 ਹਜ਼ਾਰ ਰੁਪਏ ਦੀ ਮਿਆਰੀ ਕਟੌਤੀ ਤੋਂ ਇਲਾਵਾ, ਵੱਖ-ਵੱਖ ਧਾਰਾਵਾਂ ਦੇ ਤਹਿਤ ਘੱਟੋ-ਘੱਟ 2 ਲੱਖ ਰੁਪਏ ਦੀ ਕੁੱਲ ਕਟੌਤੀ ਦਾ ਦਾਅਵਾ ਕਰਦੇ ਹਨ, ਤਾਂ ਪੁਰਾਣੀ ਪ੍ਰਣਾਲੀ ਦੇ ਅਧੀਨ ਉਨ੍ਹਾਂ ਦੀ ਟੈਕਸਯੋਗ ਆਮਦਨ ਵੀ ਜ਼ੀਰੋ ਹੋਵੇਗੀ। ਇਹ ਇਸ ਲਈ ਹੈ ਕਿਉਂਕਿ ਟੈਕਸਯੋਗ ਆਮਦਨ 5 ਲੱਖ ਰੁਪਏ ਤੋਂ ਘੱਟ ਜਾਵੇਗੀ ਜਿਸ ਨਾਲ ਉਹ ਛੋਟ ਦੇ ਯੋਗ ਬਣ ਜਾਣਗੇ।


-ਅਸ਼ਵਨੀ ਜੇਤਲੀ

Story You May Like