The Summer News
×
Friday, 10 May 2024

ਤੇਜ਼ ਰਫਤਾਰ ਟਰੱਕ ਵੱਲੋਂ ਟੈਂਪੂ ਨੂੰ ਟੱਕਰ ਮਾਰਨ ਕਾਰਨ 2 ਦੀ ਮੌ/ਤ

ਰਾਏਕੋਟ (ਹਾਕਮ ਸਿੰਘ ਧਾਲੀਵਾਲ) - ਹਲਕਾ ਰਾਏਕੋਟ ਦੇ ਕਸਬਾ ਗੁਰੂਸਰ ਸੁਧਾਰ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲੁਧਿਆਣਾ ਬਠਿੰਡਾ ਰਾਜਮਾਰਗ ਉਪਰ ਹੋਏ ਇਸ ਹਾਦਸੇ ਵਿੱਚ ਸੜਕ ਕਿਨਾਰੇ ਛੋਟੇ ਹਾਥੀ ਟਾਟਾ ਏਸ ਜਿਸ  ਟੈਂਪੂ ਤੋਂ ਕੁਝ ਵਿਅਕਤੀ ਆਪਣਾ ਸਮਾਨ ਉਤਾਰ ਰਹੇ ਸਨ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਕੈਂਟਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਉਸ ਦੀ ਚਪੇਟ ਵਿੱਚ ਆਉਣ ਕਾਰਨ ਦੋ ਨੌਜਵਾਨਾਂ ਤਾਹਰ ਮੁਹੰਮਦ ਅਤੇ ਚੰਦਰ ਬੋਸ ਦੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਚੰਦਰ ਬੋਸ ਜੋ ਨਵੀਂ ਆਬਾਦੀ ਅਕਾਲਗੜ ਦਾ ਰਹਿਣ ਵਾਲਾ ਸੀ ਅਤੇ ਏਅਰ ਫੋਰਸ ਹਲਵਾਰਾ ਵਿਖੇ ਦਰਜਾ ਚਾਰ ਕਰਮਚਾਰੀ ਵਜੋਂ ਕੰਮ ਕਰਦਾ ਸੀ ਜਦਕਿ ਤਾਹਰ ਮੁਹੰਮਦ ਦੀ ਫਰੂਟਾਂ ਵਾਲੀ ਦੁਕਾਨ ਸੀ ਘਟਨਾ ਤੋਂ ਬਾਅਦ ਟੈਂਪੂ ਚਾਲਕ ਉਥੋਂ ਭੱਜਣ ਚੋਂ ਕਾਮਯਾਬ ਹੋ ਗਿਆ ਹੈ|


ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਿੱਥੇ ਨਵੀਂ ਆਬਾਦੀ ਅਕਾਲਗੜ੍ਹ ਦੇ ਸਰਪੰਚ ਸੁਖਵਿੰਦਰ ਸਿੰਘ ਕਲੇਰ ਅਤੇ ਹੋਰ ਲੋਕਾਂ ਨੇ ਕਿਹਾ ਕਿ ਕਿ ਜਿੱਥੇ ਇਸ ਹਾਦਸੇ ਦਾ ਕਾਰਨ ਟੈਂਪੂ ਚਾਲਕ ਦਾ ਸਰਾਬ ਪੀਣਾ ਵੀ ਹੈ ਉੱਥੇ ਵੱਡਾ ਕਾਰਨ ਇਸ ਹਾਈਵੇ ਉੱਪਰ ਏਅਰਫੋਰਸ ਦੇ ਗੇਟਾਂ ਦੇ ਸਾਹਮਣੇ ਬਣੇ ਵੱਡੇ ਹੰਪ ਵੀ ਹਨ ਜਿੱਥੇ ਆ ਕੇ ਵਾਹਨ ਚਾਲਕ ਆਪਣਾ ਸੰਤੂੰਲਨ ਗਵਾ ਲੈਂਦੇ ਹਨ ਅਤੇ ਤੇਜ਼ ਰਫਤਾਰੀ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਇਹਨਾਂ ਹੰਪਾਂ ਨੂੰ ਹਟਾਇਆ ਜਾਵੇ ਜਾਂ ਫਿਰ ਇੱਥੇ ਕੋਈ ਦਿਸਾ ਸੂਚਕ ਲਗਾਏ ਜਾਣ ਤਾਂ ਕਿ ਭਿਆਨਕ ਹਾਦਸੇ ਨਾ ਹੋ ਸਕਣ ਉਧਰ ਦੂਜੇ ਪਾਸੇ ਪੁਲਿਸ ਥਾਣਾ ਸੁਧਾਰ ਦੇ ਐਸਐਚਓ ਅੰਮ੍ਰਿਤ ਪਾਲ ਸਿੰਘ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੀ ਬਿਆਨਾਂ ਤੇ ਟੈਂਪੂ ਚਾਲਕ ਪਰਮਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮੰਡਿਆਣੀ ਦੇ ਖਿਲਾਫ ਵੱਖ-ਵੱਖ ਧਾਰਾ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।

Story You May Like