The Summer News
×
Wednesday, 15 May 2024

ਦਿਵਿਆਂਗਜਨ ਵਿਅਕਤੀਆਂ ਨੂੰ ਨਕਲੀ ਅੰਗ, ਵੀਲ ਚੇਅਰ, ਟ੍ਰਾਈਸਾਇਕਲ, ਨੇਤਰਹੀਣਾਂ ਨੂੰ ਸਟਿੱਕ ਦੇਣ ਲਈ ਕੈਂਪ ਲਗਾਇਆ

ਪਟਿਆਲਾ, 30 ਮਈ: ਦਿਵਿਆਂਗਜਨ ਵਿਅਕਤੀਆਂ ਨੂੰ ਨਕਲੀ ਅੰਗ, ਵੀਲ ਚੇਅਰ, ਟ੍ਰਾਈਸਾਇਕਲ, ਨੇਤਰਹੀਣਾਂ ਨੂੰ ਸਟਿੱਕ ਆਦਿ ਦੇਣ ਲਈ ਅੱਜ ਜ਼ਿਲ੍ਹਾ ਅੰਗਹੀਣਤਾ ਮੁੜ ਵਸੇਬਾ ਕੇਂਦਰ (ਡੀ.ਡੀ.ਆਰ.ਸੀ.) ਪਟਿਆਲਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ 78 ਦਿਵਿਆਂਗਜਨ ਨੂੰ 140 ਉਪਕਰਨਾਂ ਦੀ ਵੰਡ ਕੀਤੀ ਗਈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਨਵੰਬਰ 2022 ਦੀ ਹੋਈ ਅਸੈਸਮੈਂਟ ਦੇ ਆਧਾਰ 'ਤੇ ਅੱਜ 78 ਦਿਵਿਆਂਗਜਨ ਨੂੰ ਸਾਮਾਨ ਦੀ ਵੰਡ ਕੀਤੀ ਗਈ ਹੈ, ਜਿਸ 'ਚ 21 ਮੋਟਰਰਾਈਜ਼ਡ ਟ੍ਰਾਈਸਾਈਕਲ, 19 ਟ੍ਰਾਈਸਾਈਕਲ, 18 ਵੀਲ੍ਹ ਚੇਅਰ, 14 ਕੰਨਾਂ ਦੀਆਂ ਮਸ਼ੀਨਾਂ, 6 ਨਕਲੀ ਅੰਗ/ਕੈਲੀਪਰ, 34 ਫੋੜੀਆਂ, 13 ਸਟਿੱਕਾਂ, 4 ਰੋਲੇਟਰ ਅਤੇ ਇਕ ਨੇਤਰਹੀਨ ਵਿਅਕਤੀ ਨੂੰ ਸਮਾਰਟ ਮੋਬਾਇਲ ਫੋਨ ਦੀ ਵੰਡ ਕੀਤੀ ਗਈ ਹੈ।


ਇਸ ਮੌਕੇ ਸਕੱਤਰ ਰੈੱਡ ਕਰਾਸ ਡਾ. ਪ੍ਰਿਤਪਾਲ ਸਿੰਘ ਵੱਲੋਂ ਹਾਜ਼ਰੀਨ ਨੂੰ ਰੈੱਡ ਕਰਾਸ ਅਤੇ ਅਲੀਮਕੋ ਵੱਲੋਂ ਦਿਵਿਆਂਗਜਨ ਨੂੰ ਦਿੱਤੇ ਜਾਂਦੇ ਨਕਲੀ ਅੰਗ ਅਤੇ ਹੋਰ ਉਪਕਰਣਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਲਿਮਕੋ (ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਵੱਲੋਂ ਅਸੈਸਮੈਂਟ ਕੈਂਪ ਲਗਾਉਣ ਤੋਂ ਬਾਅਦ ਨਕਲੀ ਅੰਗ ਤਿਆਰ ਕਰਕੇ ਲੋੜਵੰਦਾਂ ਨੂੰ ਵੰਡੇ ਜਾਂਦੇ ਹਨ। ਇਸ ਮੌਕੇ ਐਡਵੋਕੇਟ ਰਾਹੁਲ ਸੈਣੀ, ਅਲਿਮਕੋ ਤੋਂ ਡਾ. ਅਮਿਤ ਕੁਮਾਰ, ਤਹਿਸੀਲਦਾਰ ਪਵਨਦੀਪ ਸਿੰਘ, ਗੁਰਪਿਆਰ ਸਿੰਘ, ਸੰਦੀਪ ਮਲਾਨਾ, ਜਗਤਾਰ ਸਿੰਘ ਜੱਗੀ, ਸ਼ਵੇਤਾ, ਹਰੀ ਚੰਦ ਬਾਂਸਲ ਸਮੇਤ ਵੱਡੀ ਗਿਣਤੀ ਪਤਵੰਤੇ ਮੌਜੂਦ ਸਨ।

Story You May Like