The Summer News
×
Sunday, 12 May 2024

ਐਂਟੀ ਰੇਬੀਜ਼ ਟੀਮ ਵਲੋਂ ਪਿੰਡ ਮਸਾਣੀਆਂ ਦੇ ਘਰਾਂ ਵਿੱਚ ਅਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀਆਂ ਦਾ ਸਰਵੇ

ਬਟਾਲਾ, 22  ਦਸੰਬਰ : ਸਿਵਲ ਸਰਜਨ ਗੁਰਦਾਸਪੁਰ ਡਾ.ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਐਪੀਡਿਮਾਂਲੋਜਿਸਟ ਡਾ. ਪ੍ਰਭਜੋਤ ਕੌਰ "ਕਲਸੀ" ਤੇ ਡਾ.ਆਰ. ਕੇ. "ਸੋਨੀ" ਪ੍ਰੋਫੈਸਰ ਕਮਿਉਨਿਟੀ ਮੈਡੀਸ਼ਨ ਦਿਆਨੰਦ ਕਾਲਿਜ਼ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ  ਡਾ.ਵਿਕਰਮਜੀਤ ਸਿੰਘ ਸੀਨੀਅਰ ਮੈਡੀਕਲ਼ ਅਫ਼ਸਰ ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ਦੀ ਰਹਿਨੁਮਾਈ ਹੇਠ ਆਈ. ਸੀ. ਐਮ. ਆਰ.ਐਂਟੀ ਰੇਬੀਜ਼ ਟੀਮ ਵੱਲੋਂ ਪਿੰਡ ਮਸਾਣੀਆਂ ਦੇ ਘਰਾਂ ਵਿੱਚ ਹਲਕਾਅ ਦੀ ਬਿਮਾਰੀ ਬਾਰੇ ਹਲਕੇ ਹੋਏ ਜਾਂ ਅਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀਆਂ ਦਾ ਸਰਵੇ ਕੀਤਾ ਗਿਆ।


ਇਹਨਾਂ ਵਿਅਕਤੀਆਂ ਨੂੰ ਕੁੱਤਿਆਂ ਦੁਆਰਾ ਕੱਟੇ ਜਾਣ ਤੇ ਸਰਕਾਰੀ ਹਸਪਤਾਲ ਤੋਂ ਹਲਕਾਅ ਤੋਂ ਬਚਾਓ ਲਈ ਐਂਟੀ ਰੇਬੀਜ਼ ਦੇ ਟੀਕੇ ਲਗੇ ਹਨ, ਜਾਂ ਪ੍ਰਾਈਵੇਟ ਲੱਗੇ ਹਨ l ਇਹ ਐਂਟੀ ਰੇਬੀਜ਼ ਦੇ ਟੀਕੇ ਲਗਾਉਣ ਦਾ ਪੂਰਾ ਟਰੀਟਮੈਂਟ ਹੋਇਆ ਹੈ ਜਾਂ ਨਹੀਂ,ਇਸ ਸਬੰਧੀ ਲੋਕਾਂ ਨੂੰ ਪੂਰੀ ਜਾਣਕਾਰੀ ਹੈ ਜਾਂ ਨਹੀਂ, ਇਹ ਐਂਟੀ ਰੇਬੀਜ਼ ਦੇ ਟੀਕੇ ਸਰਕਾਰੀ ਲਗਾਏ ਹਨ ਜਾਂ ਪ੍ਰਾਈਵੇਟ ਲਗਾਏ ਗਏ ਹਨ, ਇਸ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਗਈ l


ਇਸ ਮੌਕੇ ਡਾ.ਜਸਮੀਤ ਕੌਰ ਮੈਡੀਕਲ਼ ਅਫਸਰ, ਡਾ. ਮਨਪ੍ਰੀਤ ਕੌਰ. ਡਾ. ਹਰਪ੍ਰੀਤ ਕੌਰ.ਪ੍ਰਭਦੀਪ ਕੌਰ ਜਸ਼ਪ੍ਰੀਤ ਕੌਰ ਜ਼ੀਤੇਸ, ਰਛਪਾਲ ਸਿੰਘ ਸਹਾ: ਮਲੇਰੀਆਂ ਅਫ਼ਸਰ ਗੁਰਦਾਸਪੁਰ,ਗੁਰਵਿੰਦਰ ਸਿੰਘ ਹੈਲਥ ਇੰਸਪੈਕਟਰ, ਜੋਬਨਪ੍ਰੀਤ ਸਿੰਘ ਹੈਲਥ ਇੰਸਪੈਕਟਰ, ਜਸਵੰਤ ਸਿੰਘ ਸਿਹਤ ਕਰਮਚਾਰੀ,ਸ੍ਰੀਮਤੀ ਪ੍ਰਭਦੀਪ ਕੌਰ. ਸ਼੍ਰੀਮਤੀ ਜਸਪ੍ਰੀਤ ਕੌਰ, ਜੀਂਤੇਸ਼. ਇੰਦਰਜੀਤ ਕੌਰ ਏ. ਐਨ. ਐਮ, ਸਾਕਸ਼ੀ ਫ਼ਰਮਾਸਿਸਟ, ਪ੍ਰੀਤੀ ਅਸਿਸਟੈਂਟ, ਵੀਰ ਕੌਰ, ਗਗਨਦੀਪ ਕੌਰ, ਕਾਂਤਾ ਦੇਵੀ, ਸਰਬਜੀਤ ਕੌਰ, ਰਣਜੀਤ ਕੌਰ ਤੇ ਹੋਰ ਹੈਲਥ ਸਟਾਫ ਮੈਂਬਰ ਹਾਜ਼ਰ ਸਨ।

Story You May Like