The Summer News
×
Saturday, 18 May 2024

ਬਲਜਿੰਦਰ ਸਿੰਘ ਨੂੰ ਪਿੰਡ ਮੱਲ ਮਾਜਰਾ ਦੀ ਪਿੰਡ ਪੱਧਰੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ

ਸਮਰਾਲਾ, 19 ਅਗਸਤ (ਮਨੀਸ਼ ਸਚਦੇਵਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਦੀ ਅਗਵਾਈ ਵਿੱਚ ਜੱਥੇਬੰਦੀ ਦੇ ਅਹੁਦੇਦਾਰਾਂ ਗੁਰਦੀਪ ਸਿੰਘ ਬਰਮਾ, ਰਮਨਦੀਪ ਸਿੰਘ ਨੀਲੋ, ਸੁਖਜੀਤ ਸਿੰਘ, ਸੁਖਪਾਲ ਸਿੰਘ ਨੀਲੋ ਗੁਰਸੇਵਕ ਸਿੰਘ ਵੱਲੋ ਜੱਥੇਬੰਦੀ ਦੀ ਮਜ਼ਬੂਤੀ ਲਈ ਪਿੰਡ ਮੱਲ ਮਾਜਰਾ ਦੀ ਇਕਾਈ ਦਾ ਵਿਸਥਾਰ ਕਰਦੇ ਹੋਏ ਪਹਿਲਾਂ ਚੁਣੇ ਇਕਾਈ ਪ੍ਰਧਾਨ ਗੁਰਕੀਰਤ ਸਿੰਘ ਨੂੰ ਹਟਾ ਕੇ ਬਲਜਿੰਦਰ ਸਿੰਘ ਨੂੰ ਪਿੰਡ ਮੱਲ ਮਾਜਰਾ ਦੀ ਪਿੰਡ ਪੱਧਰੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸੁਪਿੰਦਰ ਸਿੰਘ ਬੱਗਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਜਿਸ਼ ਤਹਿਤ ਕੇਂਦਰ ਸਰਕਾਰ ਵੱਲੋ ਬਿਜਲੀ ਸੋਧ ਬਿੱਲ ਨੂੰ ਲੋਕ ਸਭਾ ਵਿੱਚ ਪੇਸ਼ ਕਰਕੇ ਬਿਜਲੀ ਵਿਭਾਗ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਬਿਜਲੀ ਵਿਭਾਗ ਪ੍ਰਾਈਵੇਟ ਹੋਣ ਨਾਲ ਗਰੀਬਾਂ ਨੂੰ ਮਿਲਣ ਵਾਲੀ ਮੁਫਤ ਤੇ ਸਸਤੀ ਬਿਜਲੀ ਬੰਦ ਹੋ ਜਾਵੇਗੀ ਤੇ ਇਹ ਬਿਜਲੀ ਵਿਭਾਗ ਨੂੰ ਖ਼ਤਮ ਕਰਨ ਦੀ ਚਾਲ ਹੀ ਹੈ ਜਿਸ ਤਰ੍ਹਾਂ  ਸਰਕਾਰ ਨੇ ਬੀਐਸਐਨਐਲ ਨਾਲ਼ ਕੀਤਾ ਸੀ ਉਸ ਤਰ੍ਹਾਂ ਹੀ ਬਿਜਲੀ ਸੋਧ ਬਿੱਲ ਲਿਆ ਕੇ ਕੀਤਾ ਜਾ ਰਿਹਾ ਹੈ ਇਸ ਲਈ ਸਰਕਾਰ ਦੀ ਨੀਅਤ ਤੋਂ ਸਪੱਸ਼ਟ ਹੁੰਦਾ ਹੈ ਕਿ ਅਸੀ ਸਰਕਾਰਾਂ ਤੋਂ ਲੋਕ ਹਿੱਤਾ ਦੀ ਰੱਖਿਆ ਦੀ ਉਮੀਦ ਨਹੀਂ ਰੱਖ ਸਕਦੇ। ਇਸ ਲਈ ਲੋਕਾਂ ਦਾ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਸੰਘਰਸ਼ਾਂ ਨਾਲ ਹੀ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ ਅਤੇ ਆਪਣੇ ਹੱਕ ਲਏ ਜਾ ਸਕਦੇ ਹਨ। ਇਸ ਮੌਕੇ ਪਿੰਡ ਮੱਲ ਮਾਜਰਾ ਦੇ ਮੋਹਤਬਰ ਵਿਅਕਤੀਆਂ ਅਤੇ ਆਮ ਲੋਕਾਂ ਦੇ ਇਕੱਠ ਵਿੱਚ ਸਰਬਸੰਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀਆਂ ਪਿੰਡ ਪੱਧਰੀ ਇਕਾਈਆ ਦਾ ਬਲਵਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸੀਨੀਅਰ ਪ੍ਰਧਾਨ ਜਸਵੰਤ ਸਿੰਘ ਕੂੰਨਰ, ਖਜ਼ਾਨਚੀ ਅਮਰ ਸਿੰਘ ਮੁੰਡੀ,ਸਕੱਤਰ ਅਰਸ਼ਦੀਪ ਸਿੰਘ ਧਾਂਦਲੀ, ਪ੍ਰੈਸ ਸਕੱਤਰ ਜਸਵੀਰ ਸਿੰਘ ਅਤੇ ਸਲਾਹਕਾਰ ਤੇਜਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਦੀ ਅਗਵਾਈ ਵਿੱਚ ਜੱਥੇਬੰਦੀ ਦੇ ਅਹੁਦੇਦਾਰਾਂ ਗੁਰਦੀਪ ਸਿੰਘ ਬਰਮਾ, ਰਮਨਦੀਪ ਸਿੰਘ ਨੀਲੋ, ਸੁਖਜੀਤ ਸਿੰਘ, ਸੁਖਪਾਲ ਸਿੰਘ ਨੀਲੋ ਗੁਰਸੇਵਕ ਸਿੰਘ ਵੱਲੋ ਜੱਥੇਬੰਦੀ ਦੀ ਮਜ਼ਬੂਤੀ ਲਈ ਪਿੰਡ ਮੱਲ ਮਾਜਰਾ ਦੀ ਇਕਾਈ ਦਾ ਵਿਸਥਾਰ ਕਰਦੇ ਹੋਏ ਪਹਿਲਾਂ ਚੁਣੇ ਇਕਾਈ ਪ੍ਰਧਾਨ ਗੁਰਕੀਰਤ ਸਿੰਘ ਨੂੰ ਹਟਾ ਕੇ ਬਲਜਿੰਦਰ

Story You May Like