The Summer News
×
Saturday, 11 May 2024

ਸ਼ਰਾਬ ਪੀਣ ਦੇ ਹੋ ਸ਼ੌਕਿਨ ਤਾਂ ਹੋ ਜਾਓ ਸਾਵਧਾਨ, ਹੋ ਸਕਦੇ ਹੋ ਇਹਨਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ

ਚੰਡੀਗੜ੍ਹ – ਸ਼ਰਾਬ ਇਕ ਇਹੋ ਜਿਹੀ ਚੀਜ਼ ਹੈ ਜਿਸ ਦਾ ਸੇਵਨ ਕਰਨਾ ਕਾਫੀ ਜਨਤਾ ਕਰਨਾ ਪਸੰਦ ਕਰਦੀ ਹੈ। ਇਸ ਨੂੰ ਪੀਣ ਤੋਂ ਬੇਸ਼ੱਕ ਆਨੰਦ ਤਾਂ ਆਉਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਸ ਦੇ ਭਿਆਨਕ ਨਤੀਜੀਆ ਬਾਰੇ ਜੇਕਰ ਨਹੀਂ ਪਤਾ ਤਾਂ ਆਓ ਤੁਹਾਨੂੰ ਦਸਦੇ ਹਾਂ ਇਸ ਦੇ ਬਾਰੇ : -


ਸ਼ਰਾਬ ਕੇਵਲ liver ਨੂੰ ਹੀ ਨਹੀਂ ਨੁਕਸਾਨ ਪਹੁੰਚਾ ਇਹ ਸਰੀਰ ਦੇ ਵੱਖ ਵੱਖ ਅੰਗਾਂ ਤੱਕ ਪਹੁੰਚ ਕੇ ਉਹਨਾਂ ਨੂੰ ਖਰਾਬ ਕਰਦਾ ਹੈ। ਸ਼ਰਾਬ ਪੀਣ ਨਾਲ ਉਮਰ ਤਾਂ ਘਟਦੀ ਹੈ ਇਸ ਦੇ ਨਾਲ ਹੀ ਦਸ ਦਈਏ ਕਿ ਇਹ ਸਰੀਰ ਦੇ ਵੱਖ ਵੱਖ ਅੰਗਾਂ ਨੂੰ ਖਤਮ ਕਰਨ ਲਗਦੀ ਹੈ। ਇਸ ਲਈ ਜੇਕਰ ਸ਼ਰਾਬ ਪੀਣ ਤੋਂ ਬਾਅਦ ਤੁਹਾਡਾ ਸਰੀਰ ਕੁਝ ਸੰਕੇਤ ਦੇਵੇ ਜਾਂ ਫਿਰ ਉਹ ਸ਼ਰਾਬ ਨੂੰ ਪਚਾ ਸਕੇ ਤਾਂ ਸਮਝ ਜਾਓ ਇਹ ਤੁਹਾਡੇ ਸਰੀਰ ਵਿੱਚ ਜ਼ਹਿਰ ਦਾ ਕੰਮ ਕਰਦੀ ਹੈ।


24-1


ਪੇਟ ਟਾਇਟ ਮਹਿਸੂਸ ਹੋਣਾ – ਜੇਕਰ ਤੁਹਾਨੂੰ ਵੀ ਸ਼ਰਾਬ ਪੀਣ ਤੋਂ ਬਾਅਦ ਪੇਟ ਭਾਰੀ ਅਤੇ ਫੁਲਿਆਂ ਹੋਇਆ ਮਹਿਸੂਸ ਹੋਵੇ ਤਾਂ ਇਹ ਬਹੁਤ ਵੱਡਾ ਸੰਕੇਤ ਹੈ ਕਿ ਤੁਸੀਂ ਸ਼ਰਾਬ ਪੀਣਾ ਛੱਡ ਦਿਓ। ਇਸ ਨੂੰ ਆਮ ਸ਼ਬਦਾ ‘ਚ Bloating ਕਿਹਾ ਜਾਂਦਾ ਹੈ। ਸ਼ਰਾਬ ਦਾ ਪ੍ਰਭਾਵ ਜਦ ਪਾਚਨ ਪ੍ਰਣਾਲੀ ‘ਤੇ ਪੈਣਾ ਸ਼ੁਰੂ ਹੋ ਜਾਵੇ ਤਾਂ ਇਸ ਦਾ ਇਹ ਮਤਲਬ ਹੁੰਦਾ ਹੈ ਕਿ ਪੇਟ ‘ਚ ਬੈਕਟੀਰੀਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਦੌਰਾਨ ਪਾਚਨ ਪ੍ਰਣਾਲੀ ਤੇ ਅੰਤੜੀਆ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦੀਆਂ ਹਨ।


34-2


ਸਰੀਰ ਤੰਦਰੁਸਤ ਨਾ ਰਹਿਣਾ – ਜਦ ਵਿਅਕਤੀ ਸ਼ਰਾਬ ਦਾ ਆਦਿ ਹੋ ਜਾਵੇ ਜਾਂ ਫਿਰ ਜਿਸ ਨੂੰ ਸ਼ਰਾਬ ਨੂੰ ਠੀਕ ਬੈਠਦੀ ਹੋਵੇ ਉਸ ਦਾ ਸਰੀਰ ਜ਼ਿਆਦਾ ਥੱਕਿਆ ਹੀ ਮਹਿਸੂਸ ਕਰਦਾ ਰਹਿੰਦਾ ਹੈ। ਜਿਸ ਨਾਲ ਸਰੀਰ ‘ਤੇ ਇੰਨਾ ਜ਼ਿਆਦਾ ਪ੍ਰਭਾਵ ਪੈ ਜਾਂਦਾ ਹੈ ਕਿ ਸਰੀਰ ਬਿਮਾਰ ਰਹਿਣ ਲੱਗਦਾ ਹੈ।  


34-3


ਨੀਂਦ ਨਾ ਆਉਣਾ – ਸ਼ਰਾਬ ਪੀਣ ਨਾਲ ਅਕਸਰ ਨੀਂਦ ਆਉਣ ‘ਚ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਡਾਕਟਰਾਂ ਮੁਤਾਬਕ  7 ਤੋਂ 8 ਘੰਟੇ ਨੀਂਦ ਪੂਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਹਾਡੀ 7 ਤੋਂ 8 ਘੰਟੇ ਨੀਂਦ ਨਹੀਂ ਪੂਰੀ ਹੁੰਦੀ ਤਾਂ ਇਸ ਦਾ ਮਤਲਬ ਤੁਸੀਂ ਬਿਮਾਰੀਆਂ ਦਾ ਘਰ ਪੈਂਦਾ ਕਰ ਰਹੇ ਹੋ।  


24-4


(Skin) ਉਮਰ ਤੋਂ ਵੱਡੇ ਦਿਖਣਾ Skin ਦੀ ਸਮੱਸਿਆ ਉਹ ਵੀ ਸ਼ਰਾਬ ਨਾਲ ਤੁਸੀਂ ਇਹ ਹੀ ਸੋਚ ਰਹੇ ਹੋਵੋਗੇ ਕੀ ਸ਼ਰਾਬ ਨਾਲ Skin ਦਾ ਕੀ link ਹੈ ? ਪਰ ਇਸ ਦਾ ਬਹੁਤ ਵੱਡਾ ਸਬੰਧ ਹੈ  ਸ਼ਰਾਬ Skin ਲਈ ਨੁਕਸਾਨਦੇਹ ਹੋ ਸਕਦੀ ਹੈ। ਸ਼ਰਾਬ ਜ਼ਿਆਦਾ ਪੀਣ ਨਾਲ Skin Dry ਹੋ ਜਾਂਦੀ ਹੈ ਤੇ ਵਿਅਕਤੀ ਉਮਰ ਤੋਂ ਵੱਡਾ ਦਿਖਣ ਲੱਗਦਾ ਹੈ।  


34-5


ਮੂੰਹ ਚੋਂ ਬਦਬੂ ਤੇ ਦੰਦ ਖਰਾਬ ਹੋਣਾ -  ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ਦੇ ਨਾਲ ਨਾਲ ਦੰਦਾ ‘ਤੇ ਵੀ ਇਸ ਦਾ ਭਿਆਨਕ ਅਸਰ ਪੈਂਦਾ ਹੈ। ਸ਼ਰਾਬ ਮੂੰਹ ਵਿੱਚ ਗੰਦੇ ਬੈਕਟੀਰੀਆ ਪੈਦਾ ਕਰਦੇ ਹਨ ਜੋ ਕਿ ਲੰਬੇ ਸਮੇਂ ਤਕ ਮੂੰਹ ‘ਚ ਹੀ ਰਹਿੰਦੇ ਹਨ ਜਿਸ ਨਾਲ ਮੂੰਹ ਚੋਂ ਬਦਬੂ ਵੀ ਆਉਣ ਲਗਦੀ ਹੈ ਨਾਲ ਹੀ ਦੰਦਾ ਦੇ ਜਲਦੀ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।


 

Story You May Like