The Summer News
×
Saturday, 18 May 2024

Breaking News: ਪੰਜਾਬ 'ਚ ਪੁਲਿਸ ਤੇ ਗੈਂ/ਗਸਟਰਾਂ ਵਿਚਾਲੇ ਹੋਈ ਮੁੱ/ਠਭੇੜ, ਹੋਈ ਫਾਇਰਿੰਗ

ਮੋਹਾਲੀ : ਇਸ ਵਾਰ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਨੇਟਾ ਵਿੱਚ ਸੀ.ਆਈ.ਏ. ਅਤੇ ਦੋ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ ਹੈ। ਪਤਾ ਲੱਗਾ ਹੈ ਕਿ ਪੁਲਿਸ ਦਾ ਪ੍ਰਿੰਸ ਅਤੇ ਕਰਮਜੀਤ ਨਾਮਕ ਗੈਂਗਸਟਰ ਨਾਲ ਮੁਕਾਬਲਾ ਹੋਇਆ ਸੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਦੱਸਿਆ ਗਿਆ ਹੈ ਕਿ ਲਾਂਡਰਾ ਰੋਡ 'ਤੇ ਪੁਲਸ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ ਤਾਂ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।


ਇਨ੍ਹਾਂ ਗੈਂਗਸਟਰਾਂ ਦੀ ਪੁਲਿਸ ਵੱਲੋਂ ਕਾਫੀ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਗੈਂਗਸਟਰ ਪ੍ਰਿੰਸ ਚੋਰੀ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਮੋਸਟ ਵਾਂਟੇਡ ਹੈ। ਮੁਕਾਬਲੇ ਦੌਰਾਨ ਪ੍ਰਿੰਸ ਅਤੇ ਕਰਮਜੀਤ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਪ੍ਰਿੰਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਹੈ। ਦੱਸ ਦੇਈਏ ਕਿ ਕਰਮਜੀਤ ਕੁਰੂਕਸ਼ੇਤਰ ਅਤੇ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਉਹ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

Story You May Like