The Summer News
×
Sunday, 12 May 2024

ਪਟਿਆਲਾ ਜ਼ਿਲ੍ਹੇ ’ਚ ਅਪ੍ਰੈਲ ਮਹੀਨੇ ਤੋਂ ਗਲ-ਘੋਟੂ ਟੀਕਾਕਰਨ ਮੁਹਿੰਮ ਸੁਰੂ ਕੀਤੀ ਜਾਵੇਗੀ  : ਡੀ.ਸੀ

ਪਟਿਆਲਾ, 27 ਮਾਰਚ:ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਪਟਿਆਲਾ ਜ਼ਿਲ੍ਹੇ ਵਿੱਚ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਤੋਂ ਪਸੂਆਂ ਨੂੰ ਗਲ-ਘੋਟੂ ਬਿਮਾਰੀ ਤੋਂ ਬਚਾਓ ਲਈ ਟੀਕਾ ਕਰਨ ਕੀਤਾ ਜਾਵੇਗਾ। ਉਹਨਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੀਮਤੀ ਪਸ਼ੂਆਂ ਨੂੰ ਇਸ ਨਾ ਮੁਰਾਦ ਬਿਮਾਰੀ ਤੋਂ ਬਚਾਉਣ ਲਈ ਹਰੇਕ ਪਸ਼ੂ ਨੂੰ ਵੈਕਸੀਨੇਸ਼ਨ ਕਰਵਾਉਣ।  


ਉਨ੍ਹਾਂ ਨੇ ਦੱਸਿਆ ਕਿ ਗਲ-ਘੋਟੂ ਵੈਕਸੀਨ ਦਾ ਨਵਾਂ ਗੇੜ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਤੋਂ ਸੁਰੂ ਕੀਤਾ ਜਾਵੇਗਾ। ਇਸ ਬਿਮਾਰੀ ਦਾ ਬਰਸਾਤ ਦੇ ਦਿਨਾਂ ਵਿਚ ਫੈਲਣ ਦਾ ਖਦਸ਼ਾ ਹੁੰਦਾ ਹੈ। ਪਸ਼ੂ  ਵਿਚ ਤੇਜ਼ ਬੁਖਾਰ ਦੇ ਨਾਲ ਮੌਤ ਹੋਣ ਦਾ ਖਦਸਾ ਰਹਿੰਦਾ ਹੈ। ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਟੀਕਾਕਰਨ ਕਰਵਾਉਣ ਦਾ ਇਹ ਢੁਕਵਾਂ ਸਮਾਂ ਹੈ। ਗਲ-ਘੋਟੂ ਟੀਕਾਕਰਨ ਦੀ ਫੀਸ 5 ਰੁਪਏ ਪ੍ਰਤੀ ਪਸ਼ੂ ਹੋਵੇਗੀ।


ਉਨ੍ਹਾਂ ਦੱਸਿਆ ਕਿ ਸਾਲ 2022-23 ਦੌਰਾਨ ਐਨ.ਏ.ਡੀ.ਸੀ.ਪੀ. ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ 3 ਲੱਖ 99 ਹਜ਼ਾਰ 900 ਪਸ਼ੂਆਂ ਦੇ ਮੂੰਹ-ਖੁਰ ਦੇ ਟੀਕਾਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਤੇ ਨਵ ਜੰਮੀਆਂ ਵੱਛੀਆਂ ਅਤੇ ਕੱਟੀਆਂ ਦੇ ਲਗਾਈ ਜਾਣ ਵਾਲੀ ਬਰੂਸੀਲੋਸਿਸ ਵੈਕਸੀਨ 24 ਹਜ਼ਾਰ 47 ਪਸ਼ੂਆਂ ਦੇ ਲਗਾਈ ਗਈ ਹੈ।  ਜ਼ਿਲ੍ਹੇ ਵਿੱਚ ਗਲ ਘੋਟੂ ਟੀਕਾਕਰਨ 3 ਲੱਖ 30 ਹਜ਼ਾਰ ਪਸ਼ੂਆਂ ਦਾ ਕੀਤਾ ਜਾ ਚੁੱਕਾ ਹੈ ਤੇ ਐਲ.ਐਸ.ਡੀ. ਵੈਕਸੀਨ 1,20,000 ਗਊਆਂ ਨੂੰ ਲਗਾਈ ਗਈ ਹੈ। ਇਸੇ ਤਰ੍ਹਾਂ ਬਣਾਵਟੀ ਗਰਭਦਾਨ ਤਹਿਤ 78323 ਗਊਆਂ ਤੇ 95648 ਮੱਝਾਂ ਦਾ ਬਣਾਵਟੀ ਗਰਭਦਾਨ ਕੀਤਾ ਗਿਆ ਹੈ।


ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਲੰਪੀ ਸਕਿਨ ਬਿਮਾਰੀ ਦੇ ਟੀਕਾਕਰਨ ਦੀ ਤਰ੍ਹਾਂ ਹੀ ਗਲ-ਘੋਟੂ ਵੈਕਸੀਨੇਸ਼ਨ ਲਈ ਪਸ਼ੂ ਪਾਲਣ ਵਿਭਾਗ ਨੂੰ ਵੱਧ ਤੋਂ ਵੱਧ  ਸਹਿਯੋਗ ਦਿੱਤਾ ਜਾਵੇ।

Story You May Like