The Summer News
×
Monday, 20 May 2024

ਬਠਿੰਡਾ-ਮਲੋਟ ਰੋਡ ਤੇ ਬੱਸ ਅਤੇ ਬਲੈਰੋ ਦੀ ਜ਼ਬਰਦਸਤ ਟੱਕਰ

ਬਠਿੰਡਾ, 12 ਅਕਤੂਬਰ। ਮਲੋਟ ਤੋਂ ਬਠਿੰਡਾ ਆਈ ਪੀ ਆਰ ਟੀ ਸੀ ਬੱਸ ਖਚਾਖਚ ਭਰੀ ਹੋਈ ਸੀ ਅਤੇ ਇੱਕ ਬਲੈਰੋ ਚਾਲਕ ਟਰੱਕ ਨੂੰ ਪਾਸ ਕਰਦਾ ਅਚਾਨਕ ਬੱਸ ਦੇ ਅੱਗੇ ਆ ਗਿਆ ਜਿਸ ਕਰਕੇ ਨੂੰ ਬਲੈਰੋ ਅਤੇ ਬੱਸ ਦੀ ਟੱਕਰ ਹੋ ਗਈ ਬੱਸ ਦੇ ਕੰਡਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਫਰੀ ਬੱਸ ਸਫ਼ਰ ਦੇ ਕਾਰਨ ਬੱਸ ਓਵਰਲੋੜ ਭਰੀ ਹੋਈ ਸੀ ਤੇ ਆਪ ਦੀ ਲਿਮਟ ਸਪੀਡ ਵਿੱਚ ਆ ਰਹੀ ਸੀ ਤਾ ਅਚਾਨਕ ਅੱਗੇ ਬਲੈਰੋ ਆਉਣ ਦੇ ਨਾਲ ਟੱਕਰ ਹੋ ਗਈ, ਪਰ ਕਿਸੇ ਵੀ ਸਵਾਰੀ ਦੇ ਕੋਈ ਸੱਟ-ਫੇਟ ਨਹੀਂ ਲੱਗੀ। ਇਸ ਮੌਕੇ ਸਹਾਰਾ ਵਰਕਰ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਅਸੀਂ ਐਂਬੂਲੈਂਸ ਲੈ ਕੇ ਮੁਕਤੀ ਮੌਕੇ ਤੇ ਪਹੁੰਚ ਚੁੱਕੀ ਸੀ। ਥਾਣਾ ਥਰਮਲ ਦੀ ਪੁਲੀਸ ਵੀ ਮੌਕੇ ਤੇ ਪਹੁੰਚ ਚੁੱਕੀ ਸੀ। ਸਾਰੀਆਂ ਸਵਾਰੀਆਂ ਠੀਕ ਠਾਕ ਸਨ।

Story You May Like