The Summer News
×
Monday, 20 May 2024

ਇਸ ਸ਼ਹਿਰ 'ਚ ਚਲ ਰਿਹਾ ਹੈ ਸ਼ਰੇਆਮ ਗੁੰਡਾਗਰਦੀ ਕਹਿਰ, ਤੇਜ਼ਧਾਰ ਹਥਿਆਰਾਂ ਨਾਲ ਕੀਤੀ ਨੌਜਵਾਨ ਹੱਤਿਆ

ਗੁਰਦਾਸਪੁਰ : ਅੱਜ ਦੇ ਸਮੇਂ 'ਚ ਬਹੁਤ ਸਾਰੀਆਂ ਦੁਰਘਟਨਾਵਾਂ ਅਤੇ ਹਾਦਸੇ ਵੱਧਦੇ ਹੀ ਜਾ ਰਹੇ ਹਨ,ਕਈ ਸ਼ਹਿਰਾਂ ਅਤੇ ਪਿੰਡ ਵਿਚ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ,ਜਿਸ ਕਾਰਨ ਲੋਕਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਕਾਦੀਆਂ ਸ਼ਹਿਰ ਵਿਚ ਗੁੰਡਾਗਰਦੀ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਦੋ ਚਾਰ ਘੰਟਿਆਂ ਦੇ ਅੰਦਰ-ਅੰਦਰ ਗੁੰਡਿਆਂ ਵੱਲੋਂ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਘਟਨਾ ਕਾਦੀਆਂ ਦੇ ਹਰਚੋਵਾਲ ਰੋਡ ਦੀ ਹੈ ਜਿੱਥੇ ਕਿ ਦੋ ਘੰਟੇ ਪਹਿਲਾਂ ਹੀ ਕੁਝ ਗੁੰਡਿਆਂ ਵੱਲੋਂ ਨਾਬਾਲਗ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜੇ ਦੁਕਾਨਦਾਰ ਵੱਲੋਂ ਉਸ ਬੱਚੇ ਨੂੰ ਬਚਾਇਆ ਗਿਆ ਸੀ ਉਸੇ ਦੀ ਹੀ ਦੁਕਾਨ ਉੱਤੇ ਗੁੰਡਿਆਂ ਵੱਲੋਂ ਹਮਲਾ ਕਰਕੇ  ਦੁਕਾਨ ਤੇ ਬੈਠੇ ਨੌਕਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਗਿਆ ਅਤੇ ਜਾਂਦੇ ਹੋਏ।


ਉਨ੍ਹਾਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਇਸ ਘਟਨਾ ਨਾਲ ਇਲਾਕੇ ਭਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜ਼ਖ਼ਮੀ ਹੋਏ ਨੌਜਵਾਨ ਨੂੰ ਹਰਚੋਵਾਲ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਉੱਥੇ ਹੀ ਦੁਕਾਨ ਦੇ ਮਾਲਕ ਅਤੇ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਕਸੂਰ ਇਹੀ ਸੀ ਕਿ ਗੁੰਡੇ ਪਹਿਲਾਂ ਇਕ ਬੱਚੇ ਨੂੰ ਮਾਰਨ ਲਈ ਆਏ ਸਨ ਜਿਸ ਨੂੰ ਦੁਕਾਨ ਦੇ ਨੌਕਰ ਵੱਲੋਂ ਬਚਾਇਆ  ਗਿਆ ਸੀ ਜਿਸ ਦੀ ਰੰਜਿਸ਼ ਤਹਿਤ 2 ਘੰਟੇ ਬਾਅਦ ਹੀ ਇਨ੍ਹਾਂ ਗੁੰਡਿਆਂ ਵੱਲੋਂ ਉਸ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ  ਜਾਂਦੇ ਹੋਏ  ਉਨ੍ਹਾਂ ਵੱਲੋਂ ਦੋ ਹਵਾਈ ਫਾਇਰ ਵੀ ਕੀਤੇ ਗਏ  ਉਨ੍ਹਾਂ ਕਿਹਾ ਕਿ ਜਦੋਂ ਦੀ  ਆਮ ਆਦਮੀ ਪਾਰਟੀ ਆਈ ਹੈ ਪੰਜਾਬ ਦਾ ਮਾਹੌਲ ਬਹੁਤ ਹੀ ਖਰਾਬ ਹੋ ਗਿਆ ਹੈ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਜਿਹੇ ਗੁੰਡਿਆਂ ਨੂੰ ਨੱਥ ਪਾਈ ਜਾਵੇ ਅਤੇ ਇਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।  ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਥਾਣਾ ਕਾਦੀਆਂ ਦੇ ਐੱਸਐੱਚਓ ਸੁਖਰਾਜ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਇੱਕ ਬੱਚੇ ਤੋਂ ਵਿਗੜਿਆ ਹੈ ਅਤੇ ਜੋ ਹਵਾਈ ਫਾਇਰ ਕੀਤੇ ਗਏ ਹਨ ਉਸ ਦੀ ਤਫਤੀਸ਼ ਕੀਤੀ ਜਾ ਰਹੀ ਹੈ  ਜਖਮੀਂ ਹੋਏ ਨੌਜਵਾਨ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। 

Story You May Like