The Summer News
×
Sunday, 28 April 2024

ਇਸ ਕਲਯੁੱਗੀ ਦੁਨੀਆਂ ‘ਚ ਕੋਈ ਕਿਸੇ ਦਾ ਆਪਣਾ ਨਹੀਂ, ਮਤਲਬ ਤੋਂ ਬਿਨਾਂ ਨਹੀਂ ਹੈ ਇੱਥੇ ਕਿਸੇ ਨੂੰ ਕੋਈ ਹੋਰ ਕੰਮ

(ਮਨਪ੍ਰੀਤ ਰਾਓ)


ਚੰਡੀਗੜ੍ਹ : ਕਹਿਣ ਨੂੰ ਤਾਂ ਹਰ ਕੋਈ ਸਾਡੇ ਨਾਲ ਹੁੰਦਾ ਹੈ, ਪ੍ਰੰਤੂ ਸਾਡਾ ਸਾਥ ਕੋਈ ਕੋਈ ਹੀ ਦਿੰਦਾ ਹੈ। ਸਾਨੂੰ ਹਰ ਇੱਕ ਮੁਸ਼ਕਲ ਦਾ ਸਾਹਮਣਾ ਇਕਾਲੇ ਹੀ ਕਰਨਾ ਪੈਦਾ ਹੈ। ਮੁਸ਼ਕਲ ‘ਚ ਕੋਈ ਸਾਡੇ ਨਾਲ ਨਹੀਂ ਖੜ੍ਹਦਾ। ਚਾਹੇ ਫਿਰ ਉਹ ਸਾਡੇ ਆਪਣੇ ਹੋਣ ਜਾਂ ਸਾਡੇ ਦੋਸਤ ਹੀ ਕਿਉਂ ਨਾ ਹੋਣ। ਕੋਈ ਕਿਸੇ ਦੀ ਮਦਦ ਨਹੀਂ ਕਰਦਾ।


ਜੇਕਰ ਸਾਡੇ ਕੋਲ ਪੈਸੇ ਹੁੰਦੇ ਹਨ ਤਾਂ ਹਰ ਕਿਸੇ ਨੂੰ ਅਸੀਂ ਚੰਗੇ ਲੱਗਦੇ ਹਾਂ। ਜੇਕਰ ਸਾਡੇ ਕੋਲ ਕੋਈ ਪੈਸਾ ਨਾ ਹੋਵੇ ਤਾਂ ਕੋਈ ਵੀ ਸਾਡਾ ਮੁਸ਼ਕਲ ‘ਚ ਸਾਥ ਨਹੀਂ ਦੇਵੇਗਾ। ਕਿਉਂਕਿ ਜੋ ਅੱਜ ਕੱਲ਼੍ਹ ਦੀ ਦੁਨੀਆਦਾਰੀ ਹੈ, ਉਹ ਸਿਰਫ ਪੈਸਿਆਂ ਤਕ ਹੀ ਮਤਲਬ ਰੱਖਦੀ ਹੈ। ਜਦੋਂ ਸਾਡੇ ਕੋਲ ਪੈਸੇ ਹੁੰਦੇ ਹਨ ਤਾਂ ਅਸੀ ਹਰ ਕਿਸੇ ਨੂੰ ਚੰਗੇ ਲੱਗਦੇ ਹਾਂ ਅਤੇ ਜਿਵੇ ਹੀ ਸਾਡੇ ਉਪਰ ਕੋਈ ਮੁਸੀਬਤ ਆ ਜਾਵੇ ਤਾਂ ਹੌਲੀ-ਹੌਲੀ ਸਾਡੇ ਆਪਣੇ ਅਤੇ ਦੋਸਤ ਦੂਰ ਹੋਣ ਲੱਗ ਜਾਂਦੇ ਹਨ, ਫਿਰ ਅਸੀ ਹਰ ਕਿਸੇ ਨੂੰ ਬੁਰੇ ਲੱਗਦੇ ਹਾਂ।


ਬਹੁਤ ਘੱਟ ਲੋਕ ਹਨ ਜਿਹੜੇ ਕਿ ਅੱਜ ਦੇ ਸਮੇਂ ਕਿਸੇ ਦੀ ਮਦਦ ਕਰ ਦਿੰਦੇ ਹਨ, ਨਹੀਂ ਤਾਂ ਪੈਸਿਆਂ ਤੋਂ ਬਿਨ੍ਹਾਂ ਇੱਥੇ ਕੋਈ ਪਾਣੀ ਤਕ ਨਹੀਂ ਪੁਛਦਾ।ਉਹ ਵੀ ਕੋਈ ਜਮਾਨਾ ਸੀ ਜਦੋਂ ਲੋਕੀਂ ਬਿਨਾ ਕਿਸੇ ਲਾਲਚ ਤੋਂ ਹਰ ਕਿਸੇ ਦੀ ਮਦਦ ਕਰਦੇ ਸੀ ਅਤੇ ਇੱਕ-ਦੂਜੇ ਨਾਲ ਭਾਈਚਾਰਾ ਵੀ ਬਣਾਕੇ ਰੱਖਦੇ ਸੀ।ਪਹਿਲਾ ਬਿਨਾ ਕਿਸੇ ਭੇਦ-ਭਾਵ ਤੋਂ ਹਰ ਕਿਸੇ ਨਾਲ ਮਿਲਕੇ ਰਹਿੰਦੇ ਸੀ ਤੇ ਇੱਕ-ਦੂਜੇ ਦਾ ਸਾਥ ਦਿੰਦੇ ਸੀ।


ਜੇਕਰ ਗੱਲ ਇਸ  ਯੁੱਗ ਦੀ ਕਰੀਏ ਤਾਂ ਅੱਜ ਦੇ ਜਮਾਨੇ ‘ਚ ਆਪਣਾ ਖੂਨ ਹੀ ਆਪਣਾ ਨਹੀਂ ਰਿਹਾ। ਇੱਕੋ ਪਰਿਵਾਰ ‘ਚ ਰਹਿੰਦੇ ਸਖੇ ਭਾਈ ਹੀ ਇੱਕ –ਦੂਜੇ ਦੇ ਦੁਸ਼ਮਣ ਬਣੀ ਬੈਠੇ ਹਨ। ਜ਼ਮੀਨਾਂ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਹੀ ਘਰੋਂ ਬਾਹਰ ਕੱਢ ਦਿੰਦੇ ਹਨ। ਜ਼ਮੀਨ ਦੀ ਇੱਕ ਵੱਟ ਪਿੱਛੇ ਹੀ ਇੱਕ- ਦੂਜੇ ਦਾ ਖੂਨ ਕਰ ਦਿੰਦੇ ਹਨ।


ਕੋਈ ਇਮਾਨਦਾਰੀ ਨਹੀਂ ਰਹੀ ਕਿਸੇ ‘ਚ ਵੀ ਹਰ ਕੋਈ ਪੈਸਿਆ ਪਿੱਛੇ ਭੱਜਦਾ ਹੈ। ਇਮਾਨਦਾਰੀ ਨਾਲੋਂ ਜ਼ਿਆਦਾ ਲੋਕਾਂ ਵਿੱਚ ਹੰਕਾਰ ਭਰ ਚੁੱਕਿਆ ਹੈ।ਲੋਕੀਂ ਵਹਿੰਮਾ-ਭਰਮਾ ਵਿੱਚ ਫਸ ਰਹੇ ਹਨ।ਲੋਕੀਂ ਇਹਨਾਂ ਚੱਕਰਾਂ ‘ਚ ਹੀ ਇੱਕ-ਦੂਜੇ ਦਾ ਨੁਕਸਾਨ ਕਰ ਰਹੇ ਹਨ ,ਆਪਣੇ ਘਰਦਿਆਂ ਨੂੰ ਹੀ ਆਪਣਾ ਨਹੀਂ ਸਮਝਦੇ।ਇਸ ਕਾਲਯੁੱਗ ਦੁਨੀਆਂ ਵਿੱਚ ਇੱਕ-ਦੂਜੇ ਦੇ ਮਤਲਬ ਤੋਂ ਬਿਨਾਂ ਕਿਸੇ ਨੂੰ ਕੋਈ ਕੰਮ ਨਹੀਂ ਹੈ, ਜਿਨ੍ਹਾਂ ਤਕ ਮਤਲਬ ਹੁੰਦਾ ਹੈ, ਉਨਾਂ ਸਮਾਂ ਹੀ ਉਹ ਸਾਡੇ ਨਾਲ ਖੜ੍ਹਦੇ ਹਨ ਅਤੇ ਮਤਲਬ ਨਿਕਲਦੇ ਸਾਰ ਹੀ ਆਪੋ-ਆਪਣਾ ਰਸਤਾ ਨਾਪ ਲੈਦੇ ਹਨ।


ਇਸ ਲਈ ਇਹਨਾਂ ਧੋਖੇਬਾਜ਼ ਦੁਨੀਆਂ ਨਾਲੋ ਚੰਗਾ ਸਾਨੂੰ ਆਪਣੇ-ਆਪ ‘ਚ ਹੀ ਖੁਸ਼ ਰਹਿਣਾ ਸਿੱਖ ਲੈਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਦੀ ਮਦਦ ਕਰਦੇ ਵੀ ਹੋ ਤਾਂ ਕਿਸੇ ਸੁਆਰਥ ਤੋਂ ਬਿਨਾਂ ਕਰਨੀ ਚਾਹੀਦੀ ਹੈ, ਜਿਸ ਵਿੱਚ ਤੁਹਾਡੀ ਵੀ ਖੁਸ਼ੀ ਹੋਵੇ ਅਤੇ ਦੂਸਰਿਆਂ ਦਾ ਵੀ ਭਲਾ ਹੋਵੇ।ਮਦਦ ਇਸ ਤਰ੍ਹਾਂ ਦੀ ਕਰੋ ਕਿ ਉਹ ਇਨਸਾਨ ਤੁਹਾਨੂੰ ਇੱਕ ਦਿਨ ਲਈ ਨਹੀਂ ,ਸਗੋਂ ਸਾਰੀ ਜ਼ਿੰਦਗੀ ਯਾਦ ਰੱਖੇ।


Story You May Like